ਉਤਪਤ 3

ਮੈਂ ਤੇਰੇ ਅਤੇ ਔਰਤ ਵਿੱਚ ਤੇਰੀ ਔਲਾਦ, ਉਸਦੀ ਔਲਾਦ ਵਿੱਚ ਦੁਸ਼ਮਣੀ ਪਾਵਾਂਗਾ। ਉਹ ਤੇਰੇ ਸਿਰ ਨੂੰ ਕੁਚਲ ਦੇਵੇਗਾ, ਅਤੇ ਤੂੰ ਉਸ ਦੀ ਅੱਡੀ ਨੂੰ ਡੰਗ ਮਾਰੇਂਗਾ।”

Genesis 3:15 (UKJV) And I will put enmity between you and the woman, and between your seed and her seed; it shall bruise your head, and you shall bruise his heel.

13ਤਦ ਯਾਹਵੇਹ ਨੇ ਉਸ ਔਰਤ ਨੂੰ ਕਿਹਾ, “ਤੂੰ ਇਹ ਕੀ ਕੀਤਾ?” ਔਰਤ ਨੇ ਕਿਹਾ, “ਸੱਪ ਨੇ ਮੈਨੂੰ ਭਰਮਾਇਆ ਅਤੇ ਮੈਂ ਖਾ ਲਿਆ।”

14ਇਸ ਲਈ ਯਾਹਵੇਹ ਪਰਮੇਸ਼ਵਰ ਨੇ ਸੱਪ ਨੂੰ ਕਿਹਾ, “ਕਿਉਂਕਿ ਤੂੰ ਅਜਿਹਾ ਕੀਤਾ ਹੈ, “ਤੂੰ ਸਾਰੇ ਪਸ਼ੂਆਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲੋਂ ਸਰਾਪੀ ਹੈ! ਤੂੰ ਆਪਣੇ ਪੇਟ ਦੇ ਭਾਰ ਚੱਲੇਗਾ ਅਤੇ ਸਾਰੀ ਉਮਰ ਮਿੱਟੀ ਖਾਵੇਂਗਾ।

15ਮੈਂ ਤੇਰੇ ਅਤੇ ਔਰਤ ਵਿੱਚ ਤੇਰੀ ਔਲਾਦ, ਉਸਦੀ ਔਲਾਦ ਵਿੱਚ ਦੁਸ਼ਮਣੀ ਪਾਵਾਂਗਾ। ਉਹ ਤੇਰੇ ਸਿਰ ਨੂੰ ਕੁਚਲ ਦੇਵੇਗਾ, ਅਤੇ ਤੂੰ ਉਸ ਦੀ ਅੱਡੀ ਨੂੰ ਡੰਗ ਮਾਰੇਂਗਾ।”

16ਉਸ ਨੇ ਉਸ ਔਰਤ ਨੂੰ ਆਖਿਆ, “ਮੈਂ ਤੇਰੇ ਗਰਭ ਦੀਆਂ ਪੀੜਾਂ ਨੂੰ ਬਹੁਤ ਵਧਾਵਾਂਗਾ। ਦਰਦ ਨਾਲ ਤੂੰ ਬੱਚੇ ਨੂੰ ਜਨਮ ਦੇਵੇਗੀ, ਤੇਰੀ ਇੱਛਾ ਤੇਰੇ ਪਤੀ ਵੱਲ ਹੋਵੇਗੀ, ਅਤੇ ਉਸ ਦਾ ਅਧਿਕਾਰ ਤੇਰੇ ਉੱਤੇ ਹੋਵੇਗਾ।”

17ਉਸ ਨੇ ਆਦਮ ਨੂੰ ਆਖਿਆ, “ਕਿਉਂ ਜੋ ਤੂੰ ਆਪਣੀ ਪਤਨੀ ਦੀ ਗੱਲ ਸੁਣੀ ਅਤੇ ਉਸ ਰੁੱਖ ਦਾ ਫਲ ਖਾਧਾ ਜਿਸ ਬਾਰੇ ਮੈਂ ਹੁਕਮ ਦਿੱਤਾ ਸੀ, ‘ਤੂੰ ਇਸ ਤੋਂ ਨਹੀਂ ਖਾਣਾ,’ “ਇਸ ਲਈ ਤੇਰੇ ਕਾਰਨ ਜ਼ਮੀਨ ਸਰਾਪਤ ਹੋਈ ਹੈ; ਤੂੰ ਇਸਦੀ ਉਪਜ ਸਾਰੀ ਜਿੰਦਗੀ ਦੁੱਖ ਨਾਲ ਖਾਇਆ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.