ਉਤਪਤ 3

ਕਿਉਂਕਿ ਪਰਮੇਸ਼ਵਰ ਜਾਣਦਾ ਹੈ ਕਿ ਜਦੋਂ ਤੁਸੀਂ ਉਸ ਰੁੱਖ ਤੋਂ ਖਾਓਗੇ ਤਾਂ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਬੁਰੇ ਅਤੇ ਭਲੇ ਦਾ ਗਿਆਨ ਪਾ ਕੇ ਪਰਮੇਸ਼ਵਰ ਦੇ ਤੁੱਲ ਹੋ ਜਾਵੋਗੇ।

Genesis 3:5 (UKJV) For God does know that in the day all of you eat thereof, then your eyes shall be opened, and all of you shall be as gods, knowing good and evil.

3ਪਰ ਪਰਮੇਸ਼ਵਰ ਨੇ ਕਿਹਾ, ‘ਉਸ ਰੁੱਖ ਦਾ ਫਲ ਨਹੀਂ ਖਾਣਾ ਜਿਹੜਾ ਬਾਗ਼ ਦੇ ਵਿਚਕਾਰ ਹੈ, ਤੁਸੀਂ ਨਾ ਖਾਓ ਨਾ ਹੀ ਉਸਨੂੰ ਹੱਥ ਲਾਓ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ।’ ”

4ਪਰ ਸੱਪ ਨੇ ਔਰਤ ਨੂੰ ਆਖਿਆ ਕਿ ਤੁਸੀਂ ਕਦੇ ਨਹੀਂ ਮਰੋਗੇ।

5ਕਿਉਂਕਿ ਪਰਮੇਸ਼ਵਰ ਜਾਣਦਾ ਹੈ ਕਿ ਜਦੋਂ ਤੁਸੀਂ ਉਸ ਰੁੱਖ ਤੋਂ ਖਾਓਗੇ ਤਾਂ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਬੁਰੇ ਅਤੇ ਭਲੇ ਦਾ ਗਿਆਨ ਪਾ ਕੇ ਪਰਮੇਸ਼ਵਰ ਦੇ ਤੁੱਲ ਹੋ ਜਾਵੋਗੇ।

6ਜਦੋਂ ਉਸ ਔਰਤ ਨੇ ਵੇਖਿਆ ਕਿ ਰੁੱਖ ਦਾ ਫਲ ਖਾਣ ਲਈ ਚੰਗਾ, ਵੇਖਣ ਵਿੱਚ ਸੋਹਣਾ ਅਤੇ ਮਨੁੱਖ ਨੂੰ ਬੁੱਧੀਮਾਨ ਬਣਾ ਸਕਣ ਵਾਲਾ ਹੈ ਤਾਂ ਉਸ ਨੇ ਉਸ ਰੁੱਖ ਦਾ ਫਲ ਤੋੜ ਕੇ ਕੁੱਝ ਆਪ ਖਾਧਾ ਅਤੇ ਆਪਣੇ ਪਤੀ ਨੂੰ ਵੀ ਦਿੱਤਾ, ਜਿਹੜਾ ਉਸਦੇ ਨਾਲ ਸੀ। ਉਸ ਦੇ ਪਤੀ ਨੇ ਵੀ ਖਾ ਲਿਆ।

7ਤਦ ਉਹਨਾਂ ਦੋਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਜਾਣਿਆ ਕਿ ਉਹ ਨੰਗੇ ਹਨ ਇਸ ਲਈ ਉਹਨਾਂ ਨੇ ਹੰਜੀਰ ਦੇ ਪੱਤੇ ਸੀਉਂਕੇ ਆਪਣੇ ਲਈ ਬਸਤਰ ਬਣਾ ਲਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.