2ਉਸ ਔਰਤ ਨੇ ਸੱਪ ਨੂੰ ਕਿਹਾ, “ਅਸੀਂ ਬਾਗ਼ ਦੇ ਸਾਰੇ ਰੁੱਖਾਂ ਦਾ ਫਲ ਖਾ ਸਕਦੇ ਹਾਂ,
3ਪਰ ਪਰਮੇਸ਼ਵਰ ਨੇ ਕਿਹਾ, ‘ਉਸ ਰੁੱਖ ਦਾ ਫਲ ਨਹੀਂ ਖਾਣਾ ਜਿਹੜਾ ਬਾਗ਼ ਦੇ ਵਿਚਕਾਰ ਹੈ, ਤੁਸੀਂ ਨਾ ਖਾਓ ਨਾ ਹੀ ਉਸਨੂੰ ਹੱਥ ਲਾਓ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ।’ ”
4ਪਰ ਸੱਪ ਨੇ ਔਰਤ ਨੂੰ ਆਖਿਆ ਕਿ ਤੁਸੀਂ ਕਦੇ ਨਹੀਂ ਮਰੋਗੇ।
5ਕਿਉਂਕਿ ਪਰਮੇਸ਼ਵਰ ਜਾਣਦਾ ਹੈ ਕਿ ਜਦੋਂ ਤੁਸੀਂ ਉਸ ਰੁੱਖ ਤੋਂ ਖਾਓਗੇ ਤਾਂ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਬੁਰੇ ਅਤੇ ਭਲੇ ਦਾ ਗਿਆਨ ਪਾ ਕੇ ਪਰਮੇਸ਼ਵਰ ਦੇ ਤੁੱਲ ਹੋ ਜਾਵੋਗੇ।
6ਜਦੋਂ ਉਸ ਔਰਤ ਨੇ ਵੇਖਿਆ ਕਿ ਰੁੱਖ ਦਾ ਫਲ ਖਾਣ ਲਈ ਚੰਗਾ, ਵੇਖਣ ਵਿੱਚ ਸੋਹਣਾ ਅਤੇ ਮਨੁੱਖ ਨੂੰ ਬੁੱਧੀਮਾਨ ਬਣਾ ਸਕਣ ਵਾਲਾ ਹੈ ਤਾਂ ਉਸ ਨੇ ਉਸ ਰੁੱਖ ਦਾ ਫਲ ਤੋੜ ਕੇ ਕੁੱਝ ਆਪ ਖਾਧਾ ਅਤੇ ਆਪਣੇ ਪਤੀ ਨੂੰ ਵੀ ਦਿੱਤਾ, ਜਿਹੜਾ ਉਸਦੇ ਨਾਲ ਸੀ। ਉਸ ਦੇ ਪਤੀ ਨੇ ਵੀ ਖਾ ਲਿਆ।