ਉਤਪਤ 30

ਪਰ ਲਾਬਾਨ ਨੇ ਉਸ ਨੂੰ ਆਖਿਆ, ਜੇਕਰ ਮੇਰੇ ਉੱਤੇ ਤੇਰੀ ਕਿਰਪਾ ਦੀ ਨਜ਼ਰ ਹੋਵੇ ਤਾਂ ਇੱਥੇ ਠਹਿਰ ਜਾ। ਮੈਂ ਭਵਿੱਖਬਾਣੀ ਦੁਆਰਾ ਸਿੱਖਿਆ ਹੈ ਕਿਉਂਕਿ ਮੈਂ ਜਾਣ ਲਿਆ ਹੈ ਕਿ ਯਾਹਵੇਹ ਨੇ ਤੇਰੇ ਕਾਰਨ ਮੈਨੂੰ ਬਰਕਤ ਦਿੱਤੀ ਹੈ।

Genesis 30:27 (UKJV) And Laban said unto him, I pray you, if I have found favour in yours eyes, tarry: for I have learned by experience that the LORD has blessed me for your sake.

25ਜਦੋਂ ਰਾਖ਼ੇਲ ਨੇ ਯੋਸੇਫ਼ ਨੂੰ ਜਨਮ ਦਿੱਤਾ, ਤਾਂ ਯਾਕੋਬ ਨੇ ਲਾਬਾਨ ਨੂੰ ਕਿਹਾ, “ਮੈਨੂੰ ਮੇਰੇ ਰਸਤੇ ਭੇਜ ਦੇ ਤਾਂ ਜੋ ਮੈਂ ਆਪਣੇ ਦੇਸ਼ ਵਾਪਸ ਜਾ ਸਕਾਂ।

26ਮੈਨੂੰ ਮੇਰੀਆਂ ਪਤਨੀਆਂ ਅਤੇ ਬੱਚੇ ਦੇ ਦਿਓ, ਜਿਨ੍ਹਾਂ ਲਈ ਮੈਂ ਤੇਰੀ ਸੇਵਾ ਕੀਤੀ ਹੈ ਅਤੇ ਮੈਂ ਆਪਣੇ ਰਾਹ ਵਿੱਚ ਰਹਾਂਗਾ। ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਲਈ ਕਿੰਨਾ ਕੰਮ ਕੀਤਾ ਹੈ।”

27ਪਰ ਲਾਬਾਨ ਨੇ ਉਸ ਨੂੰ ਆਖਿਆ, ਜੇਕਰ ਮੇਰੇ ਉੱਤੇ ਤੇਰੀ ਕਿਰਪਾ ਦੀ ਨਜ਼ਰ ਹੋਵੇ ਤਾਂ ਇੱਥੇ ਠਹਿਰ ਜਾ। ਮੈਂ ਭਵਿੱਖਬਾਣੀ ਦੁਆਰਾ ਸਿੱਖਿਆ ਹੈ ਕਿਉਂਕਿ ਮੈਂ ਜਾਣ ਲਿਆ ਹੈ ਕਿ ਯਾਹਵੇਹ ਨੇ ਤੇਰੇ ਕਾਰਨ ਮੈਨੂੰ ਬਰਕਤ ਦਿੱਤੀ ਹੈ।

28ਉਸ ਨੇ ਕਿਹਾ, “ਆਪਣੀ ਮਜ਼ਦੂਰੀ ਮੇਰੇ ਨਾਲ ਠਹਿਰਾ ਲੈ, ਤਾਂ ਮੈਂ ਉਹ ਅਦਾ ਕਰ ਦਿਆਂਗਾ।”

29ਯਾਕੋਬ ਨੇ ਉਸ ਨੂੰ ਆਖਿਆ, “ਤੂੰ ਜਾਣਦਾ ਹੈ ਕਿ ਮੈਂ ਤੇਰੇ ਲਈ ਕਿਵੇਂ ਕੰਮ ਕੀਤਾ ਹੈ ਅਤੇ ਤੇਰੇ ਪਸ਼ੂ ਮੇਰੇ ਨਾਲ ਕਿਵੇਂ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.