ਉਤਪਤ 30

ਯਾਕੋਬ ਨੇ ਉਸ ਨੂੰ ਆਖਿਆ, “ਤੂੰ ਜਾਣਦਾ ਹੈ ਕਿ ਮੈਂ ਤੇਰੇ ਲਈ ਕਿਵੇਂ ਕੰਮ ਕੀਤਾ ਹੈ ਅਤੇ ਤੇਰੇ ਪਸ਼ੂ ਮੇਰੇ ਨਾਲ ਕਿਵੇਂ ਰਹੇ।

Genesis 30:29 (UKJV) And he said unto him, You know how I have served you, and how your cattle was with me.

27ਪਰ ਲਾਬਾਨ ਨੇ ਉਸ ਨੂੰ ਆਖਿਆ, ਜੇਕਰ ਮੇਰੇ ਉੱਤੇ ਤੇਰੀ ਕਿਰਪਾ ਦੀ ਨਜ਼ਰ ਹੋਵੇ ਤਾਂ ਇੱਥੇ ਠਹਿਰ ਜਾ। ਮੈਂ ਭਵਿੱਖਬਾਣੀ ਦੁਆਰਾ ਸਿੱਖਿਆ ਹੈ ਕਿਉਂਕਿ ਮੈਂ ਜਾਣ ਲਿਆ ਹੈ ਕਿ ਯਾਹਵੇਹ ਨੇ ਤੇਰੇ ਕਾਰਨ ਮੈਨੂੰ ਬਰਕਤ ਦਿੱਤੀ ਹੈ।

28ਉਸ ਨੇ ਕਿਹਾ, “ਆਪਣੀ ਮਜ਼ਦੂਰੀ ਮੇਰੇ ਨਾਲ ਠਹਿਰਾ ਲੈ, ਤਾਂ ਮੈਂ ਉਹ ਅਦਾ ਕਰ ਦਿਆਂਗਾ।”

29ਯਾਕੋਬ ਨੇ ਉਸ ਨੂੰ ਆਖਿਆ, “ਤੂੰ ਜਾਣਦਾ ਹੈ ਕਿ ਮੈਂ ਤੇਰੇ ਲਈ ਕਿਵੇਂ ਕੰਮ ਕੀਤਾ ਹੈ ਅਤੇ ਤੇਰੇ ਪਸ਼ੂ ਮੇਰੇ ਨਾਲ ਕਿਵੇਂ ਰਹੇ।

30ਮੇਰੇ ਆਉਣ ਤੋਂ ਪਹਿਲਾਂ ਤੁਹਾਡੇ ਕੋਲ ਜੋ ਥੋੜ੍ਹਾ ਸੀ ਉਹ ਬਹੁਤ ਵੱਧ ਗਿਆ ਹੈ ਅਤੇ ਮੈਂ ਜਿੱਥੇ ਕਿਤੇ ਵੀ ਸੀ ਯਾਹਵੇਹ ਨੇ ਤੈਨੂੰ ਅਸੀਸ ਦਿੱਤੀ ਹੈ। ਪਰ ਹੁਣ ਮੈਂ ਆਪਣੇ ਪਰਿਵਾਰ ਲਈ ਕਦੋਂ ਕੁਝ ਕਰਾਂਗਾ?”

31ਉਸ ਨੇ ਪੁੱਛਿਆ, “ਮੈਂ ਤੈਨੂੰ ਕੀ ਦੇਵਾਂ?” ਯਾਕੋਬ ਨੇ ਜਵਾਬ ਦਿੱਤਾ, “ਮੈਨੂੰ ਕੁਝ ਨਾ ਦਿਓ, ਪਰ ਜੇ ਤੂੰ ਮੇਰੇ ਲਈ ਇਹ ਕੰਮ ਕਰੇਗਾ, ਤਾਂ ਮੈਂ ਤੁਹਾਡੇ ਇੱਜੜਾਂ ਨੂੰ ਚਰਾਵਾਂਗਾ ਅਤੇ ਉਹਨਾਂ ਦੀ ਦੇਖਭਾਲ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.