ਉਤਪਤ 30

ਉਸ ਨੇ ਪੁੱਛਿਆ, “ਮੈਂ ਤੈਨੂੰ ਕੀ ਦੇਵਾਂ?” ਯਾਕੋਬ ਨੇ ਜਵਾਬ ਦਿੱਤਾ, “ਮੈਨੂੰ ਕੁਝ ਨਾ ਦਿਓ, ਪਰ ਜੇ ਤੂੰ ਮੇਰੇ ਲਈ ਇਹ ਕੰਮ ਕਰੇਗਾ, ਤਾਂ ਮੈਂ ਤੁਹਾਡੇ ਇੱਜੜਾਂ ਨੂੰ ਚਰਾਵਾਂਗਾ ਅਤੇ ਉਹਨਾਂ ਦੀ ਦੇਖਭਾਲ ਕਰਾਂਗਾ।

Genesis 30:31 (UKJV) And he said, What shall I give you? And Jacob said, You shall not give me any thing: if you will do this thing for me, I will again feed and keep your flock.

29ਯਾਕੋਬ ਨੇ ਉਸ ਨੂੰ ਆਖਿਆ, “ਤੂੰ ਜਾਣਦਾ ਹੈ ਕਿ ਮੈਂ ਤੇਰੇ ਲਈ ਕਿਵੇਂ ਕੰਮ ਕੀਤਾ ਹੈ ਅਤੇ ਤੇਰੇ ਪਸ਼ੂ ਮੇਰੇ ਨਾਲ ਕਿਵੇਂ ਰਹੇ।

30ਮੇਰੇ ਆਉਣ ਤੋਂ ਪਹਿਲਾਂ ਤੁਹਾਡੇ ਕੋਲ ਜੋ ਥੋੜ੍ਹਾ ਸੀ ਉਹ ਬਹੁਤ ਵੱਧ ਗਿਆ ਹੈ ਅਤੇ ਮੈਂ ਜਿੱਥੇ ਕਿਤੇ ਵੀ ਸੀ ਯਾਹਵੇਹ ਨੇ ਤੈਨੂੰ ਅਸੀਸ ਦਿੱਤੀ ਹੈ। ਪਰ ਹੁਣ ਮੈਂ ਆਪਣੇ ਪਰਿਵਾਰ ਲਈ ਕਦੋਂ ਕੁਝ ਕਰਾਂਗਾ?”

31ਉਸ ਨੇ ਪੁੱਛਿਆ, “ਮੈਂ ਤੈਨੂੰ ਕੀ ਦੇਵਾਂ?” ਯਾਕੋਬ ਨੇ ਜਵਾਬ ਦਿੱਤਾ, “ਮੈਨੂੰ ਕੁਝ ਨਾ ਦਿਓ, ਪਰ ਜੇ ਤੂੰ ਮੇਰੇ ਲਈ ਇਹ ਕੰਮ ਕਰੇਗਾ, ਤਾਂ ਮੈਂ ਤੁਹਾਡੇ ਇੱਜੜਾਂ ਨੂੰ ਚਰਾਵਾਂਗਾ ਅਤੇ ਉਹਨਾਂ ਦੀ ਦੇਖਭਾਲ ਕਰਾਂਗਾ।

32ਮੈਂ ਅੱਜ ਤੇਰੇ ਸਾਰੇ ਇੱਜੜ ਦੇ ਵਿੱਚੋਂ ਦੀ ਲੰਘ ਕੇ ਭੇਡਾਂ ਵਿੱਚੋਂ ਜਿੰਨ੍ਹੀਆਂ ਚਿਤਲੀਆਂ ਅਤੇ ਡੱਬੀਆਂ ਹੋਣ ਅਤੇ ਜੋ ਭੇਡਾਂ ਕਾਲੀਆਂ ਹੋਣ ਬੱਕਰੀਆਂ ਵਿੱਚੋਂ ਵੀ ਜਿੰਨ੍ਹੀਆਂ ਡੱਬੀਆਂ ਅਤੇ ਚਿਤਲੀਆਂ ਹੋਣ ਉਨ੍ਹਾਂ ਨੂੰ ਕੱਢਾਂਗਾ ਅਤੇ ਓਹ ਮੇਰੀ ਮਜ਼ਦੂਰੀ ਹੋਣਗੀਆਂ।

33ਅਤੇ ਮੇਰੀ ਇਮਾਨਦਾਰੀ ਭਵਿੱਖ ਵਿੱਚ ਮੇਰੇ ਲਈ ਗਵਾਹੀ ਦੇਵੇਗੀ, ਜਦ ਤੂੰ ਮੇਰੇ ਸਨਮੁੱਖ ਮੇਰੀ ਮਜ਼ਦੂਰੀ ਦੇਣ ਲਈ ਆਵੇਗਾ ਤਾਂ ਬੱਕਰੀਆਂ ਵਿੱਚੋਂ ਹਰ ਇੱਕ ਜਿਹੜੀ ਚਿਤਲੀ ਅਤੇ ਡੱਬੀ ਅਤੇ ਭੇਡਾਂ ਵਿੱਚ ਕਾਲੀ ਨਾ ਹੋਵੇ, ਉਹ ਮੇਰੇ ਕੋਲੋ ਨਾ ਮਿਲੇ ਤਾਂ ਚੋਰੀ ਦੀ ਹੋਵੇਗੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.