34ਲਾਬਾਨ ਨੇ ਕਿਹਾ, “ਮੈਂ ਸਹਿਮਤ ਹਾਂ। ਜਿਵੇਂ ਤੂੰ ਕਿਹਾ ਹੈ, ਉਸੇ ਤਰ੍ਹਾਂ ਹੋਣ ਦਿਓ।”
35ਉਸ ਨੇ ਉਸੇ ਦਿਨ ਸਾਰੇ ਧਾਰੀ ਵਾਲੇ ਅਤੇ ਡੱਬੇ ਬੱਕਰੇ ਅਤੇ ਸਾਰੀਆਂ ਚਿਤਲੀਆਂ ਅਤੇ ਡੱਬੀਆਂ ਬੱਕਰੀਆਂ ਅਰਥਾਤ ਜਿਸ ਕਿਸੇ ਵਿੱਚ ਸਫ਼ੇਦੀ ਸੀ ਅਤੇ ਭੇਡਾਂ ਵਿੱਚੋਂ ਜਿੰਨੀਆਂ ਕਾਲੀਆਂ ਸਨ, ਸਭ ਨੂੰ ਕੱਢਿਆ ਅਤੇ ਆਪਣੇ ਪੁੱਤਰਾਂ ਦੇ ਹੱਥਾਂ ਵਿੱਚ ਦਿੱਤਾ।
36ਤਦ ਉਸ ਨੇ ਆਪਣੇ ਅਤੇ ਯਾਕੋਬ ਦੇ ਵਿੱਚ ਤਿੰਨ ਦਿਨਾਂ ਦਾ ਸਫ਼ਰ ਤੈਅ ਕੀਤਾ ਅਤੇ ਯਾਕੋਬ ਲਾਬਾਨ ਦੇ ਬਾਕੀ ਇੱਜੜਾਂ ਨੂੰ ਚਾਰਦਾ ਰਿਹਾ।
37ਤਦ ਯਾਕੋਬ ਨੇ ਹਰੇ ਸਫੇਦੇ ਅਤੇ ਬਦਾਮ ਅਤੇ ਸਰੂ ਦੀਆਂ ਟਾਹਣੀਆਂ ਲੈ ਕੇ ਉਹਨਾਂ ਉੱਤੇ ਅਜਿਹੀਆਂ ਧਾਰੀਆਂ ਪਾਈਆਂ ਕਿ ਉਹਨਾਂ ਦੀ ਸਫ਼ੇਦੀ ਦਿੱਸਣ ਲੱਗ ਪਈ।
38ਤਦ ਉਸ ਨੇ ਛਿੱਲੀਆਂ ਹੋਈਆਂ ਟਹਿਣੀਆਂ ਨੂੰ ਪਾਣੀ ਪਿਲਾਉਣ ਵਾਲੇ ਸਾਰੇ ਟੋਇਆਂ ਵਿੱਚ ਰੱਖ ਦਿੱਤਾ ਤਾਂ ਜੋ ਜਦੋਂ ਉਹ ਪੀਣ ਲਈ ਆਉਣ ਤਾਂ ਉਹ ਸਿੱਧੀਆਂ ਇੱਜੜਾਂ ਦੇ ਸਾਹਮਣੇ ਹੋਣ। ਜਦੋਂ ਇੱਜੜ ਗਰਮੀ ਵਿੱਚ ਸਨ ਅਤੇ ਪੀਣ ਲਈ ਆਉਂਦੇ ਸਨ,