40ਤਦ ਯਾਕੋਬ ਨੇ ਲੇਲੇ ਅੱਡ ਕੀਤੇ ਅਤੇ ਲਾਬਾਨ ਦੇ ਇੱਜੜ ਦੀਆਂ ਭੇਡ-ਬੱਕਰੀਆਂ ਦੇ ਮੂੰਹ ਸਭ ਗਦਰੀਆਂ ਅਤੇ ਸਭ ਕਾਲੀਆਂ ਭੇਡਾਂ ਵੱਲ ਫੇਰ ਦਿੱਤੇ ਅਤੇ ਉਸ ਨੇ ਆਪਣੇ ਇੱਜੜਾਂ ਨੂੰ ਲਾਬਾਨ ਦੇ ਇੱਜੜਾਂ ਤੋਂ ਵੱਖਰਿਆਂ ਕੀਤਾ ਅਤੇ ਨਾਲ ਰਲਣ ਨਾ ਦਿੱਤਾ।
41ਜਦੋਂ ਵੀ ਬਲਵੰਤ ਮਾਦਾ ਗਰਮੀ ਵਿੱਚ ਹੁੰਦੀ ਤਾਂ ਯਾਕੋਬ ਟਹਿਣੀਆਂ ਨੂੰ ਪਸ਼ੂਆਂ ਦੇ ਅੱਗੇ ਟੋਇਆਂ ਵਿੱਚ ਰੱਖ ਦਿੰਦਾ।
42ਪਰ ਜੇ ਪਸ਼ੂ ਕਮਜ਼ੋਰ ਹੁੰਦੇ ਤਾਂ ਉਹ ਉਹਨਾਂ ਨੂੰ ਉੱਥੇ ਨਾ ਰੱਖਦਾ। ਇਸ ਲਈ ਕਮਜ਼ੋਰ ਜਾਨਵਰ ਲਾਬਾਨ ਕੋਲ ਗਏ ਅਤੇ ਤਾਕਤਵਰ ਯਾਕੋਬ ਕੋਲ।
43ਇਸ ਤਰ੍ਹਾਂ ਉਹ ਮਨੁੱਖ ਬਹੁਤ ਹੀ ਖੁਸ਼ਹਾਲ ਹੁੰਦਾ ਗਿਆ ਅਤੇ ਉਹ ਵੱਡੇ-ਵੱਡੇ ਇੱਜੜਾਂ, ਦਾਸੀਆਂ, ਨੌਕਰਾਂ, ਊਠਾਂ ਅਤੇ ਗਧਿਆਂ ਦਾ ਮਾਲਕ ਬਣ ਗਿਆ।