4ਇਸ ਲਈ ਉਸ ਨੇ ਉਸ ਨੂੰ ਆਪਣੀ ਦਾਸੀ ਬਿਲਹਾਹ ਪਤਨੀ ਵਜੋਂ ਦੇ ਦਿੱਤੀ। ਯਾਕੋਬ ਉਸ ਦੇ ਨਾਲ ਸੁੱਤਾ,
5ਅਤੇ ਬਿਲਹਾਹ ਗਰਭਵਤੀ ਹੋ ਗਈ ਅਤੇ ਉਸਨੇ ਉਸਦੇ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ।
6ਤਦ ਰਾਖ਼ੇਲ ਨੇ ਆਖਿਆ, “ਪਰਮੇਸ਼ਵਰ ਨੇ ਮੇਰੇ ਨਿਆਉਂ ਕੀਤਾ ਹੈ ਅਤੇ ਉਸਨੇ ਮੇਰੀ ਬੇਨਤੀ ਸੁਣ ਲਈ ਹੈ ਅਤੇ ਮੈਨੂੰ ਇੱਕ ਪੁੱਤਰ ਦਿੱਤਾ ਹੈ।” ਇਸ ਕਾਰਨ ਉਸ ਨੇ ਉਸ ਦਾ ਨਾਮ ਦਾਨ ਰੱਖਿਆ।
7ਰਾਖ਼ੇਲ ਦੀ ਦਾਸੀ ਬਿਲਹਾਹ ਫੇਰ ਗਰਭਵਤੀ ਹੋਈ ਅਤੇ ਯਾਕੋਬ ਦੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ।
8ਤਦ ਰਾਖ਼ੇਲ ਨੇ ਆਖਿਆ, ਮੈਂ ਆਪਣੀ ਭੈਣ ਨਾਲ ਬਹੁਤ ਸੰਘਰਸ਼ ਕੀਤਾ ਹੈ ਅਤੇ ਮੈਂ ਜਿੱਤ ਗਈ ਹਾਂ, ਇਸ ਲਈ ਉਸਨੇ ਉਸਦਾ ਨਾਮ ਨਫ਼ਤਾਲੀ ਰੱਖਿਆ।