1ਯਾਕੋਬ ਨੇ ਸੁਣਿਆ ਕਿ ਲਾਬਾਨ ਦੇ ਪੁੱਤਰ ਆਖ ਰਹੇ ਹਨ, “ਯਾਕੋਬ ਨੇ ਸਾਡੇ ਪਿਤਾ ਦਾ ਸਭ ਕੁਝ ਖੋਹ ਲਿਆ ਹੈ ਅਤੇ ਇਹ ਸਾਰੀ ਦੌਲਤ ਸਾਡੇ ਪਿਤਾ ਦੀ ਹੈ।”
2ਅਤੇ ਯਾਕੋਬ ਨੇ ਦੇਖਿਆ ਕਿ ਲਾਬਾਨ ਦਾ ਉਸ ਨਾਲ ਰਵੱਈਆ ਉਹ ਨਹੀਂ ਸੀ ਜੋ ਪਹਿਲਾਂ ਸੀ।
3ਤਦ ਯਾਹਵੇਹ ਨੇ ਯਾਕੋਬ ਨੂੰ ਆਖਿਆ, “ਤੂੰ ਆਪਣੇ ਪੁਰਖਿਆਂ ਅਤੇ ਆਪਣੇ ਰਿਸ਼ਤੇਦਾਰਾਂ ਦੇ ਦੇਸ਼ ਵਿੱਚ ਵਾਪਸ ਜਾ ਅਤੇ ਮੈਂ ਤੇਰੇ ਨਾਲ ਹੋਵਾਂਗਾ।”