12ਤਦ ਉਸ ਨੇ ਆਖਿਆ ‘ਆਪਣੀਆਂ ਅੱਖਾਂ ਚੁੱਕ ਕੇ ਵੇਖ ਕਿ ਸਾਰੇ ਬੱਕਰੇ ਜਿਹੜੇ ਇੱਜੜ ਦੇ ਉੱਤੇ ਟੱਪਦੇ ਸਨ ਗਦਰੇ, ਚਿਤਲੇ ਅਤੇ ਚਿਤਕਬਰੇ ਹਨ ਕਿਉਂ ਜੋ ਮੈਂ ਜੋ ਕੁਝ ਲਾਬਾਨ ਨੇ ਤੇਰੇ ਨਾਲ ਕੀਤਾ, ਉਹ ਸਭ ਮੈਂ ਵੇਖਿਆ ਹੈ।
13ਮੈਂ ਬੈਤਏਲ ਦਾ ਪਰਮੇਸ਼ਵਰ ਹਾਂ, ਜਿੱਥੇ ਤੂੰ ਇੱਕ ਥੰਮ੍ਹ ਨੂੰ ਮਸਹ ਕੀਤਾ ਅਤੇ ਜਿੱਥੇ ਤੂੰ ਮੇਰੇ ਅੱਗੇ ਸੁੱਖਣਾ ਸੁੱਖੀ। ਹੁਣ ਇਸ ਧਰਤੀ ਨੂੰ ਇੱਕ ਦਮ ਛੱਡ ਕੇ ਆਪਣੇ ਜੱਦੀ ਦੇਸ਼ ਨੂੰ ਵਾਪਸ ਚੱਲਾ ਜਾ।’ ”
14ਤਦ ਰਾਖ਼ੇਲ ਅਤੇ ਲੇਆਹ ਨੇ ਉੱਤਰ ਦਿੱਤਾ, “ਕੀ ਸਾਡੇ ਪਿਤਾ ਦੀ ਜਾਇਦਾਦ ਵਿੱਚ ਹਾਲੇ ਵੀ ਸਾਡਾ ਕੋਈ ਹਿੱਸਾ ਹੈ?
15ਕੀ ਉਹ ਸਾਨੂੰ ਪਰਦੇਸੀ ਨਹੀਂ ਸਮਝਦਾ? ਉਸ ਨੇ ਨਾ ਸਿਰਫ ਸਾਨੂੰ ਵੇਚ ਦਿੱਤਾ ਹੈ, ਪਰ ਉਸ ਨੇ ਸਾਡੇ ਲਈ ਜੋ ਭੁਗਤਾਨ ਕੀਤਾ ਗਿਆ ਸੀ ਉਸ ਨੂੰ ਵਰਤਿਆ ਹੈ।
16ਨਿਸ਼ਚੇ ਹੀ ਉਹ ਸਾਰੀ ਦੌਲਤ ਜਿਹੜੀ ਪਰਮੇਸ਼ਵਰ ਨੇ ਸਾਡੇ ਪਿਤਾ ਤੋਂ ਖੋਹ ਲਈ ਹੈ ਸਾਡੀ ਅਤੇ ਸਾਡੇ ਬੱਚਿਆਂ ਦੀ ਹੈ। ਇਸ ਲਈ ਉਹੀ ਕਰੋ ਜੋ ਪਰਮੇਸ਼ਵਰ ਨੇ ਤੁਹਾਨੂੰ ਕਿਹਾ ਹੈ।”