ਉਤਪਤ 31

ਮੈਂ ਬੈਤਏਲ ਦਾ ਪਰਮੇਸ਼ਵਰ ਹਾਂ, ਜਿੱਥੇ ਤੂੰ ਇੱਕ ਥੰਮ੍ਹ ਨੂੰ ਮਸਹ ਕੀਤਾ ਅਤੇ ਜਿੱਥੇ ਤੂੰ ਮੇਰੇ ਅੱਗੇ ਸੁੱਖਣਾ ਸੁੱਖੀ। ਹੁਣ ਇਸ ਧਰਤੀ ਨੂੰ ਇੱਕ ਦਮ ਛੱਡ ਕੇ ਆਪਣੇ ਜੱਦੀ ਦੇਸ਼ ਨੂੰ ਵਾਪਸ ਚੱਲਾ ਜਾ।’ ”

Genesis 31:13 (UKJV) I am the God of Bethel, where you anointed the pillar, and where you vowed a vow unto me: now arise, get you out from this land, and return unto the land of your kindred.

11ਪਰਮੇਸ਼ਵਰ ਦੇ ਦੂਤ ਨੇ ਮੈਨੂੰ ਸੁਪਨੇ ਵਿੱਚ ਕਿਹਾ, ਯਾਕੋਬ! ਮੈਂ ਉੱਤਰ ਦਿੱਤਾ, ‘ਮੈਂ ਹਾਜ਼ਰ ਹਾਂ।’

12ਤਦ ਉਸ ਨੇ ਆਖਿਆ ‘ਆਪਣੀਆਂ ਅੱਖਾਂ ਚੁੱਕ ਕੇ ਵੇਖ ਕਿ ਸਾਰੇ ਬੱਕਰੇ ਜਿਹੜੇ ਇੱਜੜ ਦੇ ਉੱਤੇ ਟੱਪਦੇ ਸਨ ਗਦਰੇ, ਚਿਤਲੇ ਅਤੇ ਚਿਤਕਬਰੇ ਹਨ ਕਿਉਂ ਜੋ ਮੈਂ ਜੋ ਕੁਝ ਲਾਬਾਨ ਨੇ ਤੇਰੇ ਨਾਲ ਕੀਤਾ, ਉਹ ਸਭ ਮੈਂ ਵੇਖਿਆ ਹੈ।

13ਮੈਂ ਬੈਤਏਲ ਦਾ ਪਰਮੇਸ਼ਵਰ ਹਾਂ, ਜਿੱਥੇ ਤੂੰ ਇੱਕ ਥੰਮ੍ਹ ਨੂੰ ਮਸਹ ਕੀਤਾ ਅਤੇ ਜਿੱਥੇ ਤੂੰ ਮੇਰੇ ਅੱਗੇ ਸੁੱਖਣਾ ਸੁੱਖੀ। ਹੁਣ ਇਸ ਧਰਤੀ ਨੂੰ ਇੱਕ ਦਮ ਛੱਡ ਕੇ ਆਪਣੇ ਜੱਦੀ ਦੇਸ਼ ਨੂੰ ਵਾਪਸ ਚੱਲਾ ਜਾ।’ ”

14ਤਦ ਰਾਖ਼ੇਲ ਅਤੇ ਲੇਆਹ ਨੇ ਉੱਤਰ ਦਿੱਤਾ, “ਕੀ ਸਾਡੇ ਪਿਤਾ ਦੀ ਜਾਇਦਾਦ ਵਿੱਚ ਹਾਲੇ ਵੀ ਸਾਡਾ ਕੋਈ ਹਿੱਸਾ ਹੈ?

15ਕੀ ਉਹ ਸਾਨੂੰ ਪਰਦੇਸੀ ਨਹੀਂ ਸਮਝਦਾ? ਉਸ ਨੇ ਨਾ ਸਿਰਫ ਸਾਨੂੰ ਵੇਚ ਦਿੱਤਾ ਹੈ, ਪਰ ਉਸ ਨੇ ਸਾਡੇ ਲਈ ਜੋ ਭੁਗਤਾਨ ਕੀਤਾ ਗਿਆ ਸੀ ਉਸ ਨੂੰ ਵਰਤਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.