9ਇਸ ਲਈ ਪਰਮੇਸ਼ਵਰ ਨੇ ਤੁਹਾਡੇ ਪਿਤਾ ਦੇ ਪਸ਼ੂ ਖੋਹ ਕੇ ਮੈਨੂੰ ਦੇ ਦਿੱਤੇ ਹਨ।
10“ਇੱਜੜ ਦੇ ਜੰਮਣ ਦੇ ਸਮੇਂ ਇੱਕ ਵਾਰ ਮੈਨੂੰ ਇੱਕ ਸੁਪਨਾ ਆਇਆ ਜਿਸ ਵਿੱਚ ਮੈਂ ਉੱਪਰ ਵੇਖਿਆ ਅਤੇ ਵੇਖੋ ਜਿਹੜੇ ਬੱਕਰੇ ਇੱਜੜ ਉੱਪਰ ਟੱਪਦੇ ਸਨ ਓਹ ਗਦਰੇ ਅਤੇ ਚਿਤਲੇ ਅਤੇ ਚਿਤਕਬਰੇ ਸਨ।
11ਪਰਮੇਸ਼ਵਰ ਦੇ ਦੂਤ ਨੇ ਮੈਨੂੰ ਸੁਪਨੇ ਵਿੱਚ ਕਿਹਾ, ਯਾਕੋਬ! ਮੈਂ ਉੱਤਰ ਦਿੱਤਾ, ‘ਮੈਂ ਹਾਜ਼ਰ ਹਾਂ।’
12ਤਦ ਉਸ ਨੇ ਆਖਿਆ ‘ਆਪਣੀਆਂ ਅੱਖਾਂ ਚੁੱਕ ਕੇ ਵੇਖ ਕਿ ਸਾਰੇ ਬੱਕਰੇ ਜਿਹੜੇ ਇੱਜੜ ਦੇ ਉੱਤੇ ਟੱਪਦੇ ਸਨ ਗਦਰੇ, ਚਿਤਲੇ ਅਤੇ ਚਿਤਕਬਰੇ ਹਨ ਕਿਉਂ ਜੋ ਮੈਂ ਜੋ ਕੁਝ ਲਾਬਾਨ ਨੇ ਤੇਰੇ ਨਾਲ ਕੀਤਾ, ਉਹ ਸਭ ਮੈਂ ਵੇਖਿਆ ਹੈ।
13ਮੈਂ ਬੈਤਏਲ ਦਾ ਪਰਮੇਸ਼ਵਰ ਹਾਂ, ਜਿੱਥੇ ਤੂੰ ਇੱਕ ਥੰਮ੍ਹ ਨੂੰ ਮਸਹ ਕੀਤਾ ਅਤੇ ਜਿੱਥੇ ਤੂੰ ਮੇਰੇ ਅੱਗੇ ਸੁੱਖਣਾ ਸੁੱਖੀ। ਹੁਣ ਇਸ ਧਰਤੀ ਨੂੰ ਇੱਕ ਦਮ ਛੱਡ ਕੇ ਆਪਣੇ ਜੱਦੀ ਦੇਸ਼ ਨੂੰ ਵਾਪਸ ਚੱਲਾ ਜਾ।’ ”