ਉਤਪਤ 31

“ਇੱਜੜ ਦੇ ਜੰਮਣ ਦੇ ਸਮੇਂ ਇੱਕ ਵਾਰ ਮੈਨੂੰ ਇੱਕ ਸੁਪਨਾ ਆਇਆ ਜਿਸ ਵਿੱਚ ਮੈਂ ਉੱਪਰ ਵੇਖਿਆ ਅਤੇ ਵੇਖੋ ਜਿਹੜੇ ਬੱਕਰੇ ਇੱਜੜ ਉੱਪਰ ਟੱਪਦੇ ਸਨ ਓਹ ਗਦਰੇ ਅਤੇ ਚਿਤਲੇ ਅਤੇ ਚਿਤਕਬਰੇ ਸਨ।

Genesis 31:10 (UKJV) And it came to pass at the time that the cattle conceived, that I lifted up mine eyes, and saw in a dream, and, behold, the rams which leaped upon the cattle were striped with bands, speckled, and greyed.

8ਜੇ ਉਸ ਨੇ ਕਿਹਾ, ‘ਕਿ ਚਿਤਲੀਆਂ ਤੇਰੀ ਮਜ਼ਦੂਰੀ ਹਨ,’ ਤਾਂ ਸਾਰੇ ਇੱਜੜ ਨੇ ਗਦਰੇ ਹੀ ਬੱਚੇ ਦਿੱਤੇ ਅਤੇ ਜੇ ਉਸ ਨੇ ਕਿਹਾ, ‘ਧਾਰੀਦਾਰ ਤੇਰੀ ਮਜ਼ਦੂਰੀ ਹੋਵੇਗੀ,’ ਤਾਂ ਸਾਰੇ ਇੱਜੜ ਨੇ ਧਾਰੀਦਾਰ ਬੱਚੇ ਜੰਮੇ।

9ਇਸ ਲਈ ਪਰਮੇਸ਼ਵਰ ਨੇ ਤੁਹਾਡੇ ਪਿਤਾ ਦੇ ਪਸ਼ੂ ਖੋਹ ਕੇ ਮੈਨੂੰ ਦੇ ਦਿੱਤੇ ਹਨ।

10“ਇੱਜੜ ਦੇ ਜੰਮਣ ਦੇ ਸਮੇਂ ਇੱਕ ਵਾਰ ਮੈਨੂੰ ਇੱਕ ਸੁਪਨਾ ਆਇਆ ਜਿਸ ਵਿੱਚ ਮੈਂ ਉੱਪਰ ਵੇਖਿਆ ਅਤੇ ਵੇਖੋ ਜਿਹੜੇ ਬੱਕਰੇ ਇੱਜੜ ਉੱਪਰ ਟੱਪਦੇ ਸਨ ਓਹ ਗਦਰੇ ਅਤੇ ਚਿਤਲੇ ਅਤੇ ਚਿਤਕਬਰੇ ਸਨ।

11ਪਰਮੇਸ਼ਵਰ ਦੇ ਦੂਤ ਨੇ ਮੈਨੂੰ ਸੁਪਨੇ ਵਿੱਚ ਕਿਹਾ, ਯਾਕੋਬ! ਮੈਂ ਉੱਤਰ ਦਿੱਤਾ, ‘ਮੈਂ ਹਾਜ਼ਰ ਹਾਂ।’

12ਤਦ ਉਸ ਨੇ ਆਖਿਆ ‘ਆਪਣੀਆਂ ਅੱਖਾਂ ਚੁੱਕ ਕੇ ਵੇਖ ਕਿ ਸਾਰੇ ਬੱਕਰੇ ਜਿਹੜੇ ਇੱਜੜ ਦੇ ਉੱਤੇ ਟੱਪਦੇ ਸਨ ਗਦਰੇ, ਚਿਤਲੇ ਅਤੇ ਚਿਤਕਬਰੇ ਹਨ ਕਿਉਂ ਜੋ ਮੈਂ ਜੋ ਕੁਝ ਲਾਬਾਨ ਨੇ ਤੇਰੇ ਨਾਲ ਕੀਤਾ, ਉਹ ਸਭ ਮੈਂ ਵੇਖਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.