15ਕੀ ਉਹ ਸਾਨੂੰ ਪਰਦੇਸੀ ਨਹੀਂ ਸਮਝਦਾ? ਉਸ ਨੇ ਨਾ ਸਿਰਫ ਸਾਨੂੰ ਵੇਚ ਦਿੱਤਾ ਹੈ, ਪਰ ਉਸ ਨੇ ਸਾਡੇ ਲਈ ਜੋ ਭੁਗਤਾਨ ਕੀਤਾ ਗਿਆ ਸੀ ਉਸ ਨੂੰ ਵਰਤਿਆ ਹੈ।
16ਨਿਸ਼ਚੇ ਹੀ ਉਹ ਸਾਰੀ ਦੌਲਤ ਜਿਹੜੀ ਪਰਮੇਸ਼ਵਰ ਨੇ ਸਾਡੇ ਪਿਤਾ ਤੋਂ ਖੋਹ ਲਈ ਹੈ ਸਾਡੀ ਅਤੇ ਸਾਡੇ ਬੱਚਿਆਂ ਦੀ ਹੈ। ਇਸ ਲਈ ਉਹੀ ਕਰੋ ਜੋ ਪਰਮੇਸ਼ਵਰ ਨੇ ਤੁਹਾਨੂੰ ਕਿਹਾ ਹੈ।”
17ਤਦ ਯਾਕੋਬ ਨੇ ਆਪਣੇ ਬੱਚਿਆਂ ਅਤੇ ਆਪਣੀਆਂ ਪਤਨੀਆਂ ਨੂੰ ਊਠਾਂ ਉੱਤੇ ਬਿਠਾ ਦਿੱਤਾ,
18ਅਤੇ ਉਸ ਨੇ ਆਪਣੇ ਸਾਰੇ ਪਸ਼ੂਆਂ ਨੂੰ ਅਤੇ ਉਸ ਸਾਰੇ ਮਾਲ ਨੂੰ ਜੋ ਉਸ ਨੇ ਪਦਨ ਅਰਾਮ ਵਿੱਚ ਇਕੱਠਾ ਕੀਤਾ ਸੀ, ਤਾਂ ਜੋ ਕਨਾਨ ਦੇਸ਼ ਨੂੰ ਆਪਣੇ ਪਿਤਾ ਇਸਹਾਕ ਕੋਲ ਚਲਿਆ ਜਾਵੇ।
19ਜਦੋਂ ਲਾਬਾਨ ਆਪਣੀਆਂ ਭੇਡਾਂ ਦੀ ਉੱਨ ਵੱਢਣ ਗਿਆ ਤਾਂ ਰਾਖ਼ੇਲ ਨੇ ਆਪਣੇ ਪਿਤਾ ਦੀ ਘਰੇਲੂ ਮੂਰਤੀਆਂ ਨੂੰ ਚੁਰਾ ਕੇ ਲੈ ਗਈ।