19ਜਦੋਂ ਲਾਬਾਨ ਆਪਣੀਆਂ ਭੇਡਾਂ ਦੀ ਉੱਨ ਵੱਢਣ ਗਿਆ ਤਾਂ ਰਾਖ਼ੇਲ ਨੇ ਆਪਣੇ ਪਿਤਾ ਦੀ ਘਰੇਲੂ ਮੂਰਤੀਆਂ ਨੂੰ ਚੁਰਾ ਕੇ ਲੈ ਗਈ।
20ਇਸ ਤੋਂ ਇਲਾਵਾ, ਯਾਕੋਬ ਨੇ ਲਾਬਾਨ ਅਰਾਮੀ ਨੂੰ ਇਹ ਨਾ ਕਹਿ ਕੇ ਧੋਖਾ ਦਿੱਤਾ ਕਿ ਉਹ ਭੱਜ ਰਿਹਾ ਹੈ।
21ਸੋ ਉਹ ਆਪਣਾ ਸਭ ਕੁਝ ਲੈ ਕੇ ਭੱਜ ਗਿਆ ਅਤੇ ਫ਼ਰਾਤ ਦਰਿਆ ਪਾਰ ਕਰਕੇ ਗਿਲਆਦ ਦੇ ਪਹਾੜੀ ਦੇਸ਼ ਨੂੰ ਚੱਲਿਆ ਗਿਆ।
22ਤੀਜੇ ਦਿਨ ਲਾਬਾਨ ਨੂੰ ਦੱਸਿਆ ਗਿਆ ਕਿ ਯਾਕੋਬ ਭੱਜ ਗਿਆ ਹੈ।
23ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਸੱਤ ਦਿਨਾਂ ਤੱਕ ਯਾਕੋਬ ਦਾ ਪਿੱਛਾ ਕੀਤਾ ਅਤੇ ਗਿਲਆਦ ਦੇ ਪਹਾੜੀ ਦੇਸ਼ ਵਿੱਚ ਉਹ ਨੂੰ ਫੜ ਲਿਆ।