27ਤੂੰ ਕਿਉਂ ਲੁਕ ਕੇ ਭੱਜਿਆ ਅਤੇ ਮੈਨੂੰ ਧੋਖਾ ਦਿੱਤਾ? ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ, ਤਾਂ ਜੋ ਮੈਂ ਤੁਹਾਨੂੰ ਖੁਸ਼ੀ ਨਾਲ ਅਤੇ ਬਰਬਤਾਂ ਦੇ ਸੰਗੀਤ ਵਜਾ ਕੇ ਵਿਦਾ ਕਰਦਾ?
28ਤੂੰ ਮੈਨੂੰ ਮੇਰੇ ਪੋਤੇ-ਪੋਤੀਆਂ ਅਤੇ ਧੀਆਂ ਨੂੰ ਵੀ ਚੁੰਮਣ ਕਿਉਂ ਨਾ ਦਿੱਤਾ? ਤੂੰ ਇੱਕ ਮੂਰਖਤਾ ਵਾਲੀ ਗੱਲ ਕੀਤੀ ਹੈ।
29ਮੇਰੇ ਕੋਲ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਸ਼ਕਤੀ ਹੈ, ਪਰ ਕੱਲ੍ਹ ਰਾਤ ਤੇਰੇ ਪਿਤਾ ਦੇ ਪਰਮੇਸ਼ਵਰ ਨੇ ਮੈਨੂੰ ਆਖਿਆ, ‘ਸਾਵਧਾਨ ਹੋ ਕਿ ਯਾਕੋਬ ਨਾਲ ਬੁਰਾ ਜਾਂ ਭਲਾ ਨਾ ਕਰਨਾ।’
30ਹੁਣ ਤੂੰ ਇਸ ਲਈ ਚੱਲਾ ਹੈ ਕਿਉਂਕਿ ਤੂੰ ਆਪਣੇ ਪਿਤਾ ਦੇ ਘਰ ਨੂੰ ਵਾਪਸ ਜਾਣਾ ਚਾਹੁੰਦਾ ਸੀ। ਪਰ ਤੂੰ ਮੇਰੇ ਦੇਵਤਿਆਂ ਨੂੰ ਕਿਉਂ ਚੋਰੀ ਕੀਤਾ?”
31ਯਾਕੋਬ ਨੇ ਲਾਬਾਨ ਨੂੰ ਉੱਤਰ ਦਿੱਤਾ, “ਮੈਂ ਡਰਿਆ ਹੋਇਆ ਸੀ ਕਿਉਂ ਜੋ ਮੈਂ ਸੋਚਿਆ ਸੀ ਕਿ ਤੂੰ ਆਪਣੀਆਂ ਧੀਆਂ ਨੂੰ ਜ਼ਬਰਦਸਤੀ ਮੇਰੇ ਕੋਲੋਂ ਖੋਹ ਲਵੇਂਗਾ।