ਉਤਪਤ 31

ਸੋ ਲਾਬਾਨ ਯਾਕੋਬ ਦੇ ਤੰਬੂ ਵਿੱਚ ਅਤੇ ਲੇਆਹ ਦੇ ਤੰਬੂ ਵਿੱਚ ਅਤੇ ਦੋਹਾਂ ਦਾਸੀਆਂ ਦੇ ਤੰਬੂ ਵਿੱਚ ਗਿਆ ਪਰ ਉਸ ਨੂੰ ਕੁਝ ਨਾ ਮਿਲਿਆ। ਲੇਆਹ ਦੇ ਤੰਬੂ ਤੋਂ ਬਾਹਰ ਆਉਣ ਤੋਂ ਬਾਅਦ, ਉਹ ਰਾਖ਼ੇਲ ਦੇ ਤੰਬੂ ਵਿੱਚ ਗਿਆ।

Genesis 31:33 (UKJV) And Laban went into Jacob's tent, and into Leah's tent, and into the two maidservants' tents; but he found them not. Then went he out of Leah's tent, and entered into Rachel's tent.

31ਯਾਕੋਬ ਨੇ ਲਾਬਾਨ ਨੂੰ ਉੱਤਰ ਦਿੱਤਾ, “ਮੈਂ ਡਰਿਆ ਹੋਇਆ ਸੀ ਕਿਉਂ ਜੋ ਮੈਂ ਸੋਚਿਆ ਸੀ ਕਿ ਤੂੰ ਆਪਣੀਆਂ ਧੀਆਂ ਨੂੰ ਜ਼ਬਰਦਸਤੀ ਮੇਰੇ ਕੋਲੋਂ ਖੋਹ ਲਵੇਂਗਾ।

32ਪਰ ਜੇ ਤੂੰ ਕਿਸੇ ਅਜਿਹੇ ਵਿਅਕਤੀ ਨੂੰ ਲੱਭੇ ਜਿਸ ਕੋਲ ਤੇਰੇ ਦੇਵਤੇ ਹਨ, ਤਾਂ ਉਹ ਮਨੁੱਖ ਜੀਉਂਦਾ ਨਹੀਂ ਰਹੇਗਾ। ਸਾਡੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ, ਤੁਸੀਂ ਆਪ ਹੀ ਦੇਖ ਲਓ ਕਿ ਕੀ ਇੱਥੇ ਮੇਰੇ ਨਾਲ ਤੁਹਾਡਾ ਕੁਝ ਹੈ; ਅਤੇ ਜੇ ਅਜਿਹਾ ਹੈ, ਤਾਂ ਇਸ ਨੂੰ ਲੈ ਲਓ।” ਹੁਣ ਯਾਕੋਬ ਨੂੰ ਨਹੀਂ ਪਤਾ ਸੀ ਕਿ ਰਾਖ਼ੇਲ ਨੇ ਦੇਵਤਿਆਂ ਨੂੰ ਚੁਰਾ ਲਿਆ ਸੀ।

33ਸੋ ਲਾਬਾਨ ਯਾਕੋਬ ਦੇ ਤੰਬੂ ਵਿੱਚ ਅਤੇ ਲੇਆਹ ਦੇ ਤੰਬੂ ਵਿੱਚ ਅਤੇ ਦੋਹਾਂ ਦਾਸੀਆਂ ਦੇ ਤੰਬੂ ਵਿੱਚ ਗਿਆ ਪਰ ਉਸ ਨੂੰ ਕੁਝ ਨਾ ਮਿਲਿਆ। ਲੇਆਹ ਦੇ ਤੰਬੂ ਤੋਂ ਬਾਹਰ ਆਉਣ ਤੋਂ ਬਾਅਦ, ਉਹ ਰਾਖ਼ੇਲ ਦੇ ਤੰਬੂ ਵਿੱਚ ਗਿਆ।

34ਹੁਣ ਰਾਖ਼ੇਲ ਨੇ ਘਰੇਲੂ ਦੇਵਤਿਆਂ ਦੀਆਂ ਮੂਰਤੀਆਂ ਨੂੰ ਲੈ ਕੇ ਆਪਣੇ ਊਠ ਦੀ ਕਾਠੀ ਵਿੱਚ ਪਾ ਲਿਆ ਅਤੇ ਉਹਨਾਂ ਉੱਤੇ ਬੈਠੀ ਹੋਈ ਸੀ। ਲਾਬਾਨ ਨੇ ਤੰਬੂ ਵਿੱਚ ਸਭ ਕੁਝ ਲੱਭਿਆ ਪਰ ਕੁਝ ਨਹੀਂ ਮਿਲਿਆ।

35ਰਾਖ਼ੇਲ ਨੇ ਆਪਣੇ ਪਿਤਾ ਨੂੰ ਆਖਿਆ, “ਮੇਰੇ ਮਾਲਕ, ਨਾਰਾਜ਼ ਨਾ ਹੋ ਕਿ ਮੈਂ ਤੁਹਾਡੇ ਸਾਹਮਣੇ ਖੜ੍ਹੀ ਨਹੀਂ ਹੋ ਸਕਦੀ। ਕਿਉਂ ਜੋ ਮੈਂ ਮਾਹਵਾਰੀ ਦੇ ਹਾਲ ਵਿੱਚ ਹਾਂ।” ਇਸ ਲਈ ਉਸਨੇ ਖੋਜ ਕੀਤੀ ਪਰ ਘਰ ਦੇ ਦੇਵਤੇ ਦੀਆਂ ਮੂਰਤੀਆਂ ਨਾ ਲੱਭੀਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.