ਉਤਪਤ 31

ਪਰ ਜੇ ਤੂੰ ਕਿਸੇ ਅਜਿਹੇ ਵਿਅਕਤੀ ਨੂੰ ਲੱਭੇ ਜਿਸ ਕੋਲ ਤੇਰੇ ਦੇਵਤੇ ਹਨ, ਤਾਂ ਉਹ ਮਨੁੱਖ ਜੀਉਂਦਾ ਨਹੀਂ ਰਹੇਗਾ। ਸਾਡੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ, ਤੁਸੀਂ ਆਪ ਹੀ ਦੇਖ ਲਓ ਕਿ ਕੀ ਇੱਥੇ ਮੇਰੇ ਨਾਲ ਤੁਹਾਡਾ ਕੁਝ ਹੈ; ਅਤੇ ਜੇ ਅਜਿਹਾ ਹੈ, ਤਾਂ ਇਸ ਨੂੰ ਲੈ ਲਓ।” ਹੁਣ ਯਾਕੋਬ ਨੂੰ ਨਹੀਂ ਪਤਾ ਸੀ ਕਿ ਰਾਖ਼ੇਲ ਨੇ ਦੇਵਤਿਆਂ ਨੂੰ ਚੁਰਾ ਲਿਆ ਸੀ।

Genesis 31:32 (UKJV) With whomsoever you find your gods, let him not live: before our brethren discern you what is yours with me, and take it to you. For Jacob knew not that Rachel had stolen them.

30ਹੁਣ ਤੂੰ ਇਸ ਲਈ ਚੱਲਾ ਹੈ ਕਿਉਂਕਿ ਤੂੰ ਆਪਣੇ ਪਿਤਾ ਦੇ ਘਰ ਨੂੰ ਵਾਪਸ ਜਾਣਾ ਚਾਹੁੰਦਾ ਸੀ। ਪਰ ਤੂੰ ਮੇਰੇ ਦੇਵਤਿਆਂ ਨੂੰ ਕਿਉਂ ਚੋਰੀ ਕੀਤਾ?”

31ਯਾਕੋਬ ਨੇ ਲਾਬਾਨ ਨੂੰ ਉੱਤਰ ਦਿੱਤਾ, “ਮੈਂ ਡਰਿਆ ਹੋਇਆ ਸੀ ਕਿਉਂ ਜੋ ਮੈਂ ਸੋਚਿਆ ਸੀ ਕਿ ਤੂੰ ਆਪਣੀਆਂ ਧੀਆਂ ਨੂੰ ਜ਼ਬਰਦਸਤੀ ਮੇਰੇ ਕੋਲੋਂ ਖੋਹ ਲਵੇਂਗਾ।

32ਪਰ ਜੇ ਤੂੰ ਕਿਸੇ ਅਜਿਹੇ ਵਿਅਕਤੀ ਨੂੰ ਲੱਭੇ ਜਿਸ ਕੋਲ ਤੇਰੇ ਦੇਵਤੇ ਹਨ, ਤਾਂ ਉਹ ਮਨੁੱਖ ਜੀਉਂਦਾ ਨਹੀਂ ਰਹੇਗਾ। ਸਾਡੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ, ਤੁਸੀਂ ਆਪ ਹੀ ਦੇਖ ਲਓ ਕਿ ਕੀ ਇੱਥੇ ਮੇਰੇ ਨਾਲ ਤੁਹਾਡਾ ਕੁਝ ਹੈ; ਅਤੇ ਜੇ ਅਜਿਹਾ ਹੈ, ਤਾਂ ਇਸ ਨੂੰ ਲੈ ਲਓ।” ਹੁਣ ਯਾਕੋਬ ਨੂੰ ਨਹੀਂ ਪਤਾ ਸੀ ਕਿ ਰਾਖ਼ੇਲ ਨੇ ਦੇਵਤਿਆਂ ਨੂੰ ਚੁਰਾ ਲਿਆ ਸੀ।

33ਸੋ ਲਾਬਾਨ ਯਾਕੋਬ ਦੇ ਤੰਬੂ ਵਿੱਚ ਅਤੇ ਲੇਆਹ ਦੇ ਤੰਬੂ ਵਿੱਚ ਅਤੇ ਦੋਹਾਂ ਦਾਸੀਆਂ ਦੇ ਤੰਬੂ ਵਿੱਚ ਗਿਆ ਪਰ ਉਸ ਨੂੰ ਕੁਝ ਨਾ ਮਿਲਿਆ। ਲੇਆਹ ਦੇ ਤੰਬੂ ਤੋਂ ਬਾਹਰ ਆਉਣ ਤੋਂ ਬਾਅਦ, ਉਹ ਰਾਖ਼ੇਲ ਦੇ ਤੰਬੂ ਵਿੱਚ ਗਿਆ।

34ਹੁਣ ਰਾਖ਼ੇਲ ਨੇ ਘਰੇਲੂ ਦੇਵਤਿਆਂ ਦੀਆਂ ਮੂਰਤੀਆਂ ਨੂੰ ਲੈ ਕੇ ਆਪਣੇ ਊਠ ਦੀ ਕਾਠੀ ਵਿੱਚ ਪਾ ਲਿਆ ਅਤੇ ਉਹਨਾਂ ਉੱਤੇ ਬੈਠੀ ਹੋਈ ਸੀ। ਲਾਬਾਨ ਨੇ ਤੰਬੂ ਵਿੱਚ ਸਭ ਕੁਝ ਲੱਭਿਆ ਪਰ ਕੁਝ ਨਹੀਂ ਮਿਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.