ਉਤਪਤ 31

ਇਸ ਤਰ੍ਹਾਂ ਵੀਹ ਸਾਲ ਮੈਂ ਤੁਹਾਡੇ ਘਰ ਵਿੱਚ ਰਿਹਾ। ਮੈਂ ਤੇਰੇ ਲਈ ਚੌਦਾਂ ਸਾਲ ਤੇਰੀਆਂ ਦੋ ਧੀਆਂ ਲਈ ਅਤੇ ਛੇ ਸਾਲ ਤੇਰੇ ਇੱਜੜਾਂ ਲਈ ਕੰਮ ਕੀਤਾ ਅਤੇ ਤੂੰ ਦਸ ਵਾਰ ਮੇਰੀ ਮਜ਼ਦੂਰੀ ਬਦਲ ਦਿੱਤੀ।

Genesis 31:41 (UKJV) Thus have I been twenty years in your house; I served you fourteen years for your two daughters, and six years for your cattle: and you have changed my wages ten times.

39ਅਤੇ ਫੱਟੜਾਂ ਨੂੰ ਮੈਂ ਤੇਰੇ ਕੋਲ ਨਹੀਂ ਲਿਆਂਦਾ ਸਗੋਂ ਮੈਂ ਖੁਦ ਉਸਦਾ ਨੁਕਸਾਨ ਝੱਲਿਆ। ਉਹ ਜਿਹੜਾ ਦਿਨ ਅਤੇ ਰਾਤ ਚੋਰੀ ਹੋ ਗਿਆ ਉਹ ਤੂੰ ਮੇਰੇ ਕੋਲੋ ਮੰਗਿਆ।

40ਮੇਰੀ ਹਾਲਤ ਇਹ ਸੀ ਕਿ ਮੈਨੂੰ ਦਿਨੇ ਗਰਮੀ ਅਤੇ ਰਾਤ ਦੀ ਠੰਡ ਨੇ ਮੈਨੂੰ ਖਾ ਲਿਆ ਅਤੇ ਨੀਂਦ ਮੇਰੀਆਂ ਅੱਖਾਂ ਤੋਂ ਉੱਡ ਗਈ।

41ਇਸ ਤਰ੍ਹਾਂ ਵੀਹ ਸਾਲ ਮੈਂ ਤੁਹਾਡੇ ਘਰ ਵਿੱਚ ਰਿਹਾ। ਮੈਂ ਤੇਰੇ ਲਈ ਚੌਦਾਂ ਸਾਲ ਤੇਰੀਆਂ ਦੋ ਧੀਆਂ ਲਈ ਅਤੇ ਛੇ ਸਾਲ ਤੇਰੇ ਇੱਜੜਾਂ ਲਈ ਕੰਮ ਕੀਤਾ ਅਤੇ ਤੂੰ ਦਸ ਵਾਰ ਮੇਰੀ ਮਜ਼ਦੂਰੀ ਬਦਲ ਦਿੱਤੀ।

42ਜੇ ਮੇਰੇ ਪਿਤਾ ਦਾ ਪਰਮੇਸ਼ਵਰ, ਅਬਰਾਹਾਮ ਦਾ ਪਰਮੇਸ਼ਵਰ ਅਤੇ ਇਸਹਾਕ ਦਾ ਡਰ ਮੇਰੇ ਨਾਲ ਨਾ ਹੁੰਦਾ, ਤਾਂ ਤੂੰ ਜ਼ਰੂਰ ਮੈਨੂੰ ਖਾਲੀ ਹੱਥ ਭੇਜ ਦਿੰਦਾ। ਪਰ ਪਰਮੇਸ਼ਵਰ ਨੇ ਮੇਰੀ ਕਠਿਨਾਈ ਅਤੇ ਮੇਰੇ ਹੱਥਾਂ ਦੀ ਮਿਹਨਤ ਨੂੰ ਦੇਖਿਆ ਹੈ, ਅਤੇ ਪਿਛਲੀ ਰਾਤ ਉਸ ਨੇ ਤੁਹਾਨੂੰ ਝਿੜਕਿਆ ਹੈ।”

43ਲਾਬਾਨ ਨੇ ਯਾਕੋਬ ਨੂੰ ਉੱਤਰ ਦਿੱਤਾ, “ਇਹ ਔਰਤਾਂ ਮੇਰੀਆਂ ਧੀਆਂ ਹਨ, ਇਹ ਬੱਚੇ ਮੇਰੇ ਬੱਚੇ ਹਨ ਇਹ ਅਤੇ ਇੱਜੜ ਮੇਰੇ ਇੱਜੜ ਹੈ। ਜੋ ਤੂੰ ਦੇਖਦਾ ਹੈ ਉਹ ਮੇਰਾ ਹੈ। ਫਿਰ ਵੀ ਮੈਂ ਅੱਜ ਮੇਰੀਆਂ ਇਹਨਾਂ ਧੀਆਂ ਬਾਰੇ, ਜਾਂ ਉਹਨਾਂ ਦੇ ਜਨਮੇ ਬੱਚਿਆਂ ਬਾਰੇ ਕੀ ਕਰ ਸਕਦਾ ਹਾਂ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.