37ਹੁਣ ਜਦੋਂ ਤੁਸੀਂ ਮੇਰੇ ਸਾਰੇ ਮਾਲ ਦੀ ਤਲਾਸ਼ੀ ਲਈ ਹੈ, ਤਾਂ ਤੈਨੂੰ ਕੀ ਮਿਲਿਆ ਜੋ ਤੇਰੇ ਘਰ ਦਾ ਹੈ? ਇਸ ਨੂੰ ਇੱਥੇ ਆਪਣੇ ਅਤੇ ਮੇਰੇ ਰਿਸ਼ਤੇਦਾਰਾਂ ਦੇ ਸਾਹਮਣੇ ਰੱਖ, ਤਾਂ ਜੋ ਉਹ ਸਾਡੇ ਦੋਹਾ ਦਾ ਨਿਆਂ ਕਰਨ।
38“ਮੈਂ ਹੁਣ ਵੀਹ ਸਾਲਾਂ ਤੋਂ ਤੁਹਾਡੇ ਨਾਲ ਹਾਂ। ਤੁਹਾਡੀਆਂ ਭੇਡਾਂ ਅਤੇ ਬੱਕਰੀਆਂ ਦਾ ਗਰਭਪਾਤ ਨਹੀਂ ਹੋਇਆ, ਨਾ ਮੈਂ ਤੇਰੇ ਇੱਜੜਾਂ ਵਿੱਚੋਂ ਕੋਈ ਭੇਡੂ ਖਾਧਾ ਹੈ।
39ਅਤੇ ਫੱਟੜਾਂ ਨੂੰ ਮੈਂ ਤੇਰੇ ਕੋਲ ਨਹੀਂ ਲਿਆਂਦਾ ਸਗੋਂ ਮੈਂ ਖੁਦ ਉਸਦਾ ਨੁਕਸਾਨ ਝੱਲਿਆ। ਉਹ ਜਿਹੜਾ ਦਿਨ ਅਤੇ ਰਾਤ ਚੋਰੀ ਹੋ ਗਿਆ ਉਹ ਤੂੰ ਮੇਰੇ ਕੋਲੋ ਮੰਗਿਆ।
40ਮੇਰੀ ਹਾਲਤ ਇਹ ਸੀ ਕਿ ਮੈਨੂੰ ਦਿਨੇ ਗਰਮੀ ਅਤੇ ਰਾਤ ਦੀ ਠੰਡ ਨੇ ਮੈਨੂੰ ਖਾ ਲਿਆ ਅਤੇ ਨੀਂਦ ਮੇਰੀਆਂ ਅੱਖਾਂ ਤੋਂ ਉੱਡ ਗਈ।
41ਇਸ ਤਰ੍ਹਾਂ ਵੀਹ ਸਾਲ ਮੈਂ ਤੁਹਾਡੇ ਘਰ ਵਿੱਚ ਰਿਹਾ। ਮੈਂ ਤੇਰੇ ਲਈ ਚੌਦਾਂ ਸਾਲ ਤੇਰੀਆਂ ਦੋ ਧੀਆਂ ਲਈ ਅਤੇ ਛੇ ਸਾਲ ਤੇਰੇ ਇੱਜੜਾਂ ਲਈ ਕੰਮ ਕੀਤਾ ਅਤੇ ਤੂੰ ਦਸ ਵਾਰ ਮੇਰੀ ਮਜ਼ਦੂਰੀ ਬਦਲ ਦਿੱਤੀ।