ਉਤਪਤ 31

“ਮੈਂ ਹੁਣ ਵੀਹ ਸਾਲਾਂ ਤੋਂ ਤੁਹਾਡੇ ਨਾਲ ਹਾਂ। ਤੁਹਾਡੀਆਂ ਭੇਡਾਂ ਅਤੇ ਬੱਕਰੀਆਂ ਦਾ ਗਰਭਪਾਤ ਨਹੀਂ ਹੋਇਆ, ਨਾ ਮੈਂ ਤੇਰੇ ਇੱਜੜਾਂ ਵਿੱਚੋਂ ਕੋਈ ਭੇਡੂ ਖਾਧਾ ਹੈ।

Genesis 31:38 (UKJV) This twenty years have I been with you; your ewes and your she goats have not cast their young, and the rams of your flock have I not eaten.

36ਯਾਕੋਬ ਗੁੱਸੇ ਵਿੱਚ ਆ ਗਿਆ। “ਮੇਰਾ ਗੁਨਾਹ ਕੀ ਹੈ?” ਉਸਨੇ ਲਾਬਾਨ ਨੂੰ ਪੁੱਛਿਆ। “ਮੈਂ ਤੇਰੇ ਨਾਲ ਕਿਵੇਂ ਬੇਇਨਸਾਫ਼ੀ ਕੀਤੀ ਹੈ ਜੋ ਤੂੰ ਇੰਨੇ ਗੁੱਸੇ ਵਿੱਚ ਹੋ ਕੇ ਮੇਰਾ ਪਿੱਛਾ ਕੀਤਾ ਹੈ?

37ਹੁਣ ਜਦੋਂ ਤੁਸੀਂ ਮੇਰੇ ਸਾਰੇ ਮਾਲ ਦੀ ਤਲਾਸ਼ੀ ਲਈ ਹੈ, ਤਾਂ ਤੈਨੂੰ ਕੀ ਮਿਲਿਆ ਜੋ ਤੇਰੇ ਘਰ ਦਾ ਹੈ? ਇਸ ਨੂੰ ਇੱਥੇ ਆਪਣੇ ਅਤੇ ਮੇਰੇ ਰਿਸ਼ਤੇਦਾਰਾਂ ਦੇ ਸਾਹਮਣੇ ਰੱਖ, ਤਾਂ ਜੋ ਉਹ ਸਾਡੇ ਦੋਹਾ ਦਾ ਨਿਆਂ ਕਰਨ।

38“ਮੈਂ ਹੁਣ ਵੀਹ ਸਾਲਾਂ ਤੋਂ ਤੁਹਾਡੇ ਨਾਲ ਹਾਂ। ਤੁਹਾਡੀਆਂ ਭੇਡਾਂ ਅਤੇ ਬੱਕਰੀਆਂ ਦਾ ਗਰਭਪਾਤ ਨਹੀਂ ਹੋਇਆ, ਨਾ ਮੈਂ ਤੇਰੇ ਇੱਜੜਾਂ ਵਿੱਚੋਂ ਕੋਈ ਭੇਡੂ ਖਾਧਾ ਹੈ।

39ਅਤੇ ਫੱਟੜਾਂ ਨੂੰ ਮੈਂ ਤੇਰੇ ਕੋਲ ਨਹੀਂ ਲਿਆਂਦਾ ਸਗੋਂ ਮੈਂ ਖੁਦ ਉਸਦਾ ਨੁਕਸਾਨ ਝੱਲਿਆ। ਉਹ ਜਿਹੜਾ ਦਿਨ ਅਤੇ ਰਾਤ ਚੋਰੀ ਹੋ ਗਿਆ ਉਹ ਤੂੰ ਮੇਰੇ ਕੋਲੋ ਮੰਗਿਆ।

40ਮੇਰੀ ਹਾਲਤ ਇਹ ਸੀ ਕਿ ਮੈਨੂੰ ਦਿਨੇ ਗਰਮੀ ਅਤੇ ਰਾਤ ਦੀ ਠੰਡ ਨੇ ਮੈਨੂੰ ਖਾ ਲਿਆ ਅਤੇ ਨੀਂਦ ਮੇਰੀਆਂ ਅੱਖਾਂ ਤੋਂ ਉੱਡ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.