ਉਤਪਤ 31

ਉਸ ਨੇ ਉਹਨਾਂ ਨੂੰ ਆਖਿਆ, “ਮੈਂ ਵੇਖਦਾ ਹਾਂ ਕਿ ਤੁਹਾਡੇ ਪਿਤਾ ਦਾ ਮੇਰੇ ਨਾਲ ਰਵੱਈਆ ਪਹਿਲਾਂ ਵਰਗਾ ਨਹੀਂ ਹੈ ਪਰ ਮੇਰੇ ਪਿਤਾ ਦਾ ਪਰਮੇਸ਼ਵਰ ਮੇਰੇ ਨਾਲ ਰਿਹਾ ਹੈ।

Genesis 31:5 (UKJV) And said unto them, I see your father's countenance, that it is not toward me as before; but the God of my father has been with me.

3ਤਦ ਯਾਹਵੇਹ ਨੇ ਯਾਕੋਬ ਨੂੰ ਆਖਿਆ, “ਤੂੰ ਆਪਣੇ ਪੁਰਖਿਆਂ ਅਤੇ ਆਪਣੇ ਰਿਸ਼ਤੇਦਾਰਾਂ ਦੇ ਦੇਸ਼ ਵਿੱਚ ਵਾਪਸ ਜਾ ਅਤੇ ਮੈਂ ਤੇਰੇ ਨਾਲ ਹੋਵਾਂਗਾ।”

4ਇਸ ਲਈ ਯਾਕੋਬ ਨੇ ਰਾਖ਼ੇਲ ਅਤੇ ਲੇਆਹ ਨੂੰ ਉਹਨਾਂ ਖੇਤਾਂ ਵਿੱਚ ਜਿੱਥੇ ਉਸ ਦੇ ਇੱਜੜ ਸਨ ਬਾਹਰ ਆਉਣ ਲਈ ਕਿਹਾ।

5ਉਸ ਨੇ ਉਹਨਾਂ ਨੂੰ ਆਖਿਆ, “ਮੈਂ ਵੇਖਦਾ ਹਾਂ ਕਿ ਤੁਹਾਡੇ ਪਿਤਾ ਦਾ ਮੇਰੇ ਨਾਲ ਰਵੱਈਆ ਪਹਿਲਾਂ ਵਰਗਾ ਨਹੀਂ ਹੈ ਪਰ ਮੇਰੇ ਪਿਤਾ ਦਾ ਪਰਮੇਸ਼ਵਰ ਮੇਰੇ ਨਾਲ ਰਿਹਾ ਹੈ।

6ਤੁਸੀਂ ਜਾਣਦੀਆਂ ਹੋ ਕਿ ਮੈਂ ਆਪਣੀ ਪੂਰੀ ਤਾਕਤ ਨਾਲ ਤੁਹਾਡੇ ਪਿਤਾ ਲਈ ਕੰਮ ਕੀਤਾ ਹੈ,

7ਫਿਰ ਵੀ ਤੁਹਾਡੇ ਪਿਤਾ ਨੇ ਦਸ ਵਾਰ ਮੇਰੀ ਮਜ਼ਦੂਰੀ ਬਦਲ ਕੇ ਮੇਰੇ ਨਾਲ ਧੋਖਾ ਕੀਤਾ ਹੈ। ਹਾਲਾਂਕਿ, ਪਰਮੇਸ਼ਵਰ ਨੇ ਉਸਨੂੰ ਮੈਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.