5ਉਸ ਨੇ ਉਹਨਾਂ ਨੂੰ ਆਖਿਆ, “ਮੈਂ ਵੇਖਦਾ ਹਾਂ ਕਿ ਤੁਹਾਡੇ ਪਿਤਾ ਦਾ ਮੇਰੇ ਨਾਲ ਰਵੱਈਆ ਪਹਿਲਾਂ ਵਰਗਾ ਨਹੀਂ ਹੈ ਪਰ ਮੇਰੇ ਪਿਤਾ ਦਾ ਪਰਮੇਸ਼ਵਰ ਮੇਰੇ ਨਾਲ ਰਿਹਾ ਹੈ।
6ਤੁਸੀਂ ਜਾਣਦੀਆਂ ਹੋ ਕਿ ਮੈਂ ਆਪਣੀ ਪੂਰੀ ਤਾਕਤ ਨਾਲ ਤੁਹਾਡੇ ਪਿਤਾ ਲਈ ਕੰਮ ਕੀਤਾ ਹੈ,
7ਫਿਰ ਵੀ ਤੁਹਾਡੇ ਪਿਤਾ ਨੇ ਦਸ ਵਾਰ ਮੇਰੀ ਮਜ਼ਦੂਰੀ ਬਦਲ ਕੇ ਮੇਰੇ ਨਾਲ ਧੋਖਾ ਕੀਤਾ ਹੈ। ਹਾਲਾਂਕਿ, ਪਰਮੇਸ਼ਵਰ ਨੇ ਉਸਨੂੰ ਮੈਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ।
8ਜੇ ਉਸ ਨੇ ਕਿਹਾ, ‘ਕਿ ਚਿਤਲੀਆਂ ਤੇਰੀ ਮਜ਼ਦੂਰੀ ਹਨ,’ ਤਾਂ ਸਾਰੇ ਇੱਜੜ ਨੇ ਗਦਰੇ ਹੀ ਬੱਚੇ ਦਿੱਤੇ ਅਤੇ ਜੇ ਉਸ ਨੇ ਕਿਹਾ, ‘ਧਾਰੀਦਾਰ ਤੇਰੀ ਮਜ਼ਦੂਰੀ ਹੋਵੇਗੀ,’ ਤਾਂ ਸਾਰੇ ਇੱਜੜ ਨੇ ਧਾਰੀਦਾਰ ਬੱਚੇ ਜੰਮੇ।
9ਇਸ ਲਈ ਪਰਮੇਸ਼ਵਰ ਨੇ ਤੁਹਾਡੇ ਪਿਤਾ ਦੇ ਪਸ਼ੂ ਖੋਹ ਕੇ ਮੈਨੂੰ ਦੇ ਦਿੱਤੇ ਹਨ।