53ਅਬਰਾਹਾਮ ਦਾ ਪਰਮੇਸ਼ਵਰ ਅਤੇ ਨਾਹੋਰ ਦਾ ਪਰਮੇਸ਼ਵਰ, ਉਹਨਾਂ ਦੇ ਪਿਤਾ ਦਾ ਪਰਮੇਸ਼ਵਰ ਸਾਡੇ ਵਿਚਕਾਰ ਨਿਆਂ ਕਰੇ।” ਇਸ ਲਈ ਯਾਕੋਬ ਨੇ ਆਪਣੇ ਪਿਤਾ ਇਸਹਾਕ ਦੇ ਡਰ ਦੇ ਨਾਮ ਉੱਤੇ ਸਹੁੰ ਖਾਧੀ।
54ਯਾਕੋਬ ਨੇ ਉੱਥੇ ਪਹਾੜੀ ਦੇਸ਼ ਵਿੱਚ ਬਲੀ ਚੜ੍ਹਾਈ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਭੋਜਨ ਲਈ ਬੁਲਾਇਆ। ਖਾਣਾ ਖਾਣ ਤੋਂ ਬਾਅਦ, ਉਹਨਾਂ ਨੇ ਉੱਥੇ ਰਾਤ ਕੱਟੀ।
55ਅਗਲੀ ਸਵੇਰ ਲਾਬਾਨ ਨੇ ਆਪਣੇ ਪੋਤੇ-ਪੋਤੀਆਂ ਅਤੇ ਧੀਆਂ ਨੂੰ ਚੁੰਮਿਆ ਅਤੇ ਉਹਨਾਂ ਨੂੰ ਅਸੀਸ ਦਿੱਤੀ। ਫਿਰ ਉਹ ਚਲਾ ਗਿਆ ਅਤੇ ਘਰ ਵਾਪਸ ਆ ਗਿਆ।