ਉਤਪਤ 32

ਪਰ ਤੁਸੀਂ ਆਖਿਆ ਹੈ, ‘ਮੈਂ ਜ਼ਰੂਰ ਤੈਨੂੰ ਖੁਸ਼ਹਾਲ ਬਣਾਵਾਂਗਾ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਸਮੁੰਦਰ ਦੀ ਰੇਤ ਵਾਂਗੂੰ ਬਣਾਵਾਂਗਾ, ਜਿਸ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ।’ ”

Genesis 32:12 (UKJV) And you said, I will surely do you good, and make your seed as the sand of the sea, which cannot be numbered for multitude.

10ਮੈਂ ਉਸ ਸਾਰੀ ਦਿਆਲਤਾ ਅਤੇ ਵਫ਼ਾਦਾਰੀ ਦੇ ਯੋਗ ਨਹੀਂ ਹਾਂ ਜੋ ਤੁਸੀਂ ਆਪਣੇ ਸੇਵਕ ਨੂੰ ਦਿਖਾਈ ਹੈ। ਜਦੋਂ ਮੈਂ ਇਸ ਯਰਦਨ ਨਦੀ ਨੂੰ ਪਾਰ ਕੀਤਾ ਤਾਂ ਮੇਰੇ ਕੋਲ ਸਿਰਫ ਮੇਰੀ ਸੋਟੀ ਸੀ, ਪਰ ਹੁਣ ਮੈਂ ਦੋ ਸਮੂਹਾਂ ਦੇ ਨਾਲ ਮੁੜਿਆ ਹਾਂ।

11ਮੈਂ ਪ੍ਰਾਰਥਨਾ ਕਰਦਾ ਹਾਂ, ਮੈਨੂੰ ਮੇਰੇ ਭਰਾ ਏਸਾਓ ਦੇ ਹੱਥੋਂ ਬਚਾ ਕਿਉਂ ਜੋ ਮੈਨੂੰ ਡਰ ਹੈ ਕਿ ਉਹ ਆ ਕੇ ਮੈਨੂੰ ਅਤੇ ਮਾਵਾਂ ਨੂੰ ਪੁੱਤਰਾਂ ਸਮੇਤ ਮਾਰ ਨਾ ਸੁੱਟੇ।

12ਪਰ ਤੁਸੀਂ ਆਖਿਆ ਹੈ, ‘ਮੈਂ ਜ਼ਰੂਰ ਤੈਨੂੰ ਖੁਸ਼ਹਾਲ ਬਣਾਵਾਂਗਾ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਸਮੁੰਦਰ ਦੀ ਰੇਤ ਵਾਂਗੂੰ ਬਣਾਵਾਂਗਾ, ਜਿਸ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ।’ ”

13ਉਸ ਨੇ ਉੱਥੇ ਰਾਤ ਕੱਟੀ ਅਤੇ ਜੋ ਕੁਝ ਉਸ ਕੋਲ ਸੀ ਉਸ ਵਿੱਚੋਂ ਉਸ ਨੇ ਆਪਣੇ ਭਰਾ ਏਸਾਓ ਲਈ ਇੱਕ ਤੋਹਫ਼ਾ ਚੁਣਿਆ।

14ਜਿਸ ਵਿੱਚ ਦੋ ਸੌ ਬੱਕਰੀਆਂ ਅਤੇ ਵੀਹ ਬੱਕਰੇ, ਦੋ ਸੌ ਭੇਡਾਂ ਅਤੇ ਵੀਹ ਭੇਡੂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.