11ਮੈਂ ਪ੍ਰਾਰਥਨਾ ਕਰਦਾ ਹਾਂ, ਮੈਨੂੰ ਮੇਰੇ ਭਰਾ ਏਸਾਓ ਦੇ ਹੱਥੋਂ ਬਚਾ ਕਿਉਂ ਜੋ ਮੈਨੂੰ ਡਰ ਹੈ ਕਿ ਉਹ ਆ ਕੇ ਮੈਨੂੰ ਅਤੇ ਮਾਵਾਂ ਨੂੰ ਪੁੱਤਰਾਂ ਸਮੇਤ ਮਾਰ ਨਾ ਸੁੱਟੇ।
12ਪਰ ਤੁਸੀਂ ਆਖਿਆ ਹੈ, ‘ਮੈਂ ਜ਼ਰੂਰ ਤੈਨੂੰ ਖੁਸ਼ਹਾਲ ਬਣਾਵਾਂਗਾ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਸਮੁੰਦਰ ਦੀ ਰੇਤ ਵਾਂਗੂੰ ਬਣਾਵਾਂਗਾ, ਜਿਸ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ।’ ”
13ਉਸ ਨੇ ਉੱਥੇ ਰਾਤ ਕੱਟੀ ਅਤੇ ਜੋ ਕੁਝ ਉਸ ਕੋਲ ਸੀ ਉਸ ਵਿੱਚੋਂ ਉਸ ਨੇ ਆਪਣੇ ਭਰਾ ਏਸਾਓ ਲਈ ਇੱਕ ਤੋਹਫ਼ਾ ਚੁਣਿਆ।
14ਜਿਸ ਵਿੱਚ ਦੋ ਸੌ ਬੱਕਰੀਆਂ ਅਤੇ ਵੀਹ ਬੱਕਰੇ, ਦੋ ਸੌ ਭੇਡਾਂ ਅਤੇ ਵੀਹ ਭੇਡੂ,
15ਤੀਹ ਊਠ ਆਪਣੇ ਬੱਚਿਆਂ ਸਮੇਤ, ਚਾਲੀ ਗਾਵਾਂ ਅਤੇ ਦਸ ਬਲਦ ਅਤੇ ਵੀਹ ਗਧੀਆਂ ਅਤੇ ਦਸ ਨਰ ਗਧੇ।