ਉਤਪਤ 32

ਉਸ ਨੇ ਉਹਨਾਂ ਨੂੰ ਹੁਕਮ ਦਿੱਤਾ, “ਤੁਸੀਂ ਮੇਰੇ ਸੁਆਮੀ ਏਸਾਓ ਨੂੰ ਇਹ ਆਖਣਾ ਹੈ, ‘ਤੇਰਾ ਦਾਸ ਯਾਕੋਬ ਆਖਦਾ ਹੈ, ਮੈਂ ਲਾਬਾਨ ਦੇ ਕੋਲ ਠਹਿਰਿਆ ਅਤੇ ਹੁਣ ਤੱਕ ਉੱਥੇ ਹੀ ਰਿਹਾ ਹਾਂ।

Genesis 32:4 (UKJV) And he commanded them, saying, Thus shall all of you speak unto my lord Esau; Your servant Jacob says thus, I have sojourned with Laban, and stayed there until now:

2ਜਦੋਂ ਯਾਕੋਬ ਨੇ ਉਹਨਾਂ ਨੂੰ ਵੇਖਿਆ ਤਾਂ ਆਖਿਆ, ਇਹ ਪਰਮੇਸ਼ਵਰ ਦਾ ਡੇਰਾ ਹੈ! ਇਸ ਲਈ ਉਸ ਨੇ ਉਸ ਥਾਂ ਦਾ ਨਾਮ ਮਾਹਾਨਾਇਮ ਰੱਖਿਆ।

3ਯਾਕੋਬ ਨੇ ਅਦੋਮ ਦੇ ਦੇਸ਼ ਸੇਈਰ ਵਿੱਚ ਆਪਣੇ ਭਰਾ ਏਸਾਓ ਕੋਲ ਆਪਣੇ ਅੱਗੇ ਸੰਦੇਸ਼ਵਾਹਕਾਂ ਨੂੰ ਭੇਜਿਆ।

4ਉਸ ਨੇ ਉਹਨਾਂ ਨੂੰ ਹੁਕਮ ਦਿੱਤਾ, “ਤੁਸੀਂ ਮੇਰੇ ਸੁਆਮੀ ਏਸਾਓ ਨੂੰ ਇਹ ਆਖਣਾ ਹੈ, ‘ਤੇਰਾ ਦਾਸ ਯਾਕੋਬ ਆਖਦਾ ਹੈ, ਮੈਂ ਲਾਬਾਨ ਦੇ ਕੋਲ ਠਹਿਰਿਆ ਅਤੇ ਹੁਣ ਤੱਕ ਉੱਥੇ ਹੀ ਰਿਹਾ ਹਾਂ।

5ਮੇਰੇ ਕੋਲ ਡੰਗਰ ਅਤੇ ਗਧੇ, ਭੇਡਾਂ ਅਤੇ ਬੱਕਰੀਆਂ, ਦਾਸ ਅਤੇ ਦਾਸੀਆਂ ਹਨ। ਹੁਣ ਮੈਂ ਇਹ ਸੰਦੇਸ਼ ਆਪਣੇ ਸੁਆਮੀ ਨੂੰ ਭੇਜ ਰਿਹਾ ਹਾਂ, ਤਾਂ ਜੋ ਮੈਂ ਤੇਰੀ ਨਿਗਾਹ ਵਿੱਚ ਮਿਹਰ ਪਾ ਸਕਾਂ।’ ”

6ਜਦੋਂ ਸੰਦੇਸ਼ਵਾਹਕਾਂ ਨੇ ਯਾਕੋਬ ਨੂੰ ਮੁੜ ਆ ਕੇ ਆਖਿਆ, “ਅਸੀਂ ਤੇਰੇ ਭਰਾ ਏਸਾਓ ਕੋਲ ਗਏ ਸੀ ਅਤੇ ਹੁਣ ਉਹ ਤੈਨੂੰ ਮਿਲਣ ਲਈ ਆ ਰਿਹਾ ਹੈ ਅਤੇ ਚਾਰ ਸੌ ਮਨੁੱਖ ਉਹ ਦੇ ਨਾਲ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.