ਉਤਪਤ 33

ਯਾਕੋਬ ਨੇ ਉੱਪਰ ਤੱਕਿਆ ਤਾਂ ਏਸਾਓ ਆਪਣੇ ਚਾਰ ਸੌ ਆਦਮੀਆਂ ਨਾਲ ਆ ਰਿਹਾ ਸੀ। ਇਸ ਲਈ ਉਸਨੇ ਬੱਚਿਆਂ ਨੂੰ ਲੇਆਹ, ਰਾਖ਼ੇਲ ਅਤੇ ਦੋਵੇਂ ਦਾਸੀਆਂ ਵਿੱਚ ਵੰਡ ਦਿੱਤਾ।

Genesis 33:1 (UKJV) And Jacob lifted up his eyes, and looked, and, behold, Esau came, and with him four hundred men. And he divided the children unto Leah, and unto Rachel, and unto the two handmaids.

1ਯਾਕੋਬ ਨੇ ਉੱਪਰ ਤੱਕਿਆ ਤਾਂ ਏਸਾਓ ਆਪਣੇ ਚਾਰ ਸੌ ਆਦਮੀਆਂ ਨਾਲ ਆ ਰਿਹਾ ਸੀ। ਇਸ ਲਈ ਉਸਨੇ ਬੱਚਿਆਂ ਨੂੰ ਲੇਆਹ, ਰਾਖ਼ੇਲ ਅਤੇ ਦੋਵੇਂ ਦਾਸੀਆਂ ਵਿੱਚ ਵੰਡ ਦਿੱਤਾ।

2ਉਸ ਨੇ ਦਾਸੀਆਂ ਅਤੇ ਉਹਨਾਂ ਦੇ ਬੱਚਿਆਂ ਨੂੰ ਅੱਗੇ, ਲੇਆਹ ਅਤੇ ਉਹ ਦੇ ਬੱਚਿਆਂ ਨੂੰ ਵਿੱਚਕਾਰ, ਰਾਖ਼ੇਲ ਅਤੇ ਯੋਸੇਫ਼ ਨੂੰ ਸਭ ਤੋਂ ਪਿੱਛੇ ਰੱਖਿਆ।

3ਉਹ ਆਪ ਅੱਗੇ ਵਧਿਆ ਅਤੇ ਆਪਣੇ ਭਰਾ ਦੇ ਕੋਲ ਪਹੁੰਚਦਿਆਂ ਸੱਤ ਵਾਰੀ ਜ਼ਮੀਨ ਉੱਤੇ ਮੱਥਾ ਟੇਕਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.