1ਯਾਕੋਬ ਨੇ ਉੱਪਰ ਤੱਕਿਆ ਤਾਂ ਏਸਾਓ ਆਪਣੇ ਚਾਰ ਸੌ ਆਦਮੀਆਂ ਨਾਲ ਆ ਰਿਹਾ ਸੀ। ਇਸ ਲਈ ਉਸਨੇ ਬੱਚਿਆਂ ਨੂੰ ਲੇਆਹ, ਰਾਖ਼ੇਲ ਅਤੇ ਦੋਵੇਂ ਦਾਸੀਆਂ ਵਿੱਚ ਵੰਡ ਦਿੱਤਾ।
2ਉਸ ਨੇ ਦਾਸੀਆਂ ਅਤੇ ਉਹਨਾਂ ਦੇ ਬੱਚਿਆਂ ਨੂੰ ਅੱਗੇ, ਲੇਆਹ ਅਤੇ ਉਹ ਦੇ ਬੱਚਿਆਂ ਨੂੰ ਵਿੱਚਕਾਰ, ਰਾਖ਼ੇਲ ਅਤੇ ਯੋਸੇਫ਼ ਨੂੰ ਸਭ ਤੋਂ ਪਿੱਛੇ ਰੱਖਿਆ।
3ਉਹ ਆਪ ਅੱਗੇ ਵਧਿਆ ਅਤੇ ਆਪਣੇ ਭਰਾ ਦੇ ਕੋਲ ਪਹੁੰਚਦਿਆਂ ਸੱਤ ਵਾਰੀ ਜ਼ਮੀਨ ਉੱਤੇ ਮੱਥਾ ਟੇਕਿਆ।
4ਪਰ ਏਸਾਓ ਯਾਕੋਬ ਨੂੰ ਮਿਲਣ ਲਈ ਭੱਜਿਆ ਅਤੇ ਉਸ ਨੂੰ ਗਲੇ ਲਾਇਆ। ਉਸਨੇ ਆਪਣੀਆਂ ਬਾਹਾਂ ਉਸਦੀ ਗਰਦਨ ਦੁਆਲੇ ਪਾਈਆਂ ਅਤੇ ਉਸਨੂੰ ਚੁੰਮਿਆ ਅਤੇ ਉਹ ਰੋਇਆ।