ਉਤਪਤ 34

ਤਾਂ ਹਮੋਰ ਅਤੇ ਉਹ ਦਾ ਪੁੱਤਰ ਸ਼ਕਮ ਆਪਣੇ ਸ਼ਹਿਰ ਦੇ ਫਾਟਕ ਉੱਤੇ ਆਪਣੇ ਸ਼ਹਿਰ ਦੇ ਮਨੁੱਖਾਂ ਨਾਲ ਗੱਲ ਕਰਨ ਲਈ ਗਏ।

Genesis 34:20 (UKJV) And Hamor and Shechem his son came unto the gate of their city, and communed with the men of their city, saying,

18ਉਹਨਾਂ ਦੀਆਂ ਗੱਲਾਂ ਹਮੋਰ ਅਤੇ ਉਸ ਦੇ ਪੁੱਤਰ ਸ਼ਕਮ ਨੂੰ ਚੰਗੀਆਂ ਲੱਗੀਆਂ।

19ਉਸ ਜੁਆਨ ਨੇ ਜੋ ਆਪਣੇ ਪਿਤਾ ਦੇ ਸਾਰੇ ਘਰਾਣੇ ਵਿੱਚੋਂ ਸਭ ਤੋਂ ਵੱਧ ਆਦਰਯੋਗ ਸੀ, ਉਹਨਾਂ ਦੇ ਕਹਿਣ ਵਿੱਚ ਕੋਈ ਸਮਾਂ ਨਾ ਗੁਆਇਆ ਕਿਉਂ ਜੋ ਉਹ ਯਾਕੋਬ ਦੀ ਧੀ ਨਾਲ ਪ੍ਰਸੰਨ ਸੀ।

20ਤਾਂ ਹਮੋਰ ਅਤੇ ਉਹ ਦਾ ਪੁੱਤਰ ਸ਼ਕਮ ਆਪਣੇ ਸ਼ਹਿਰ ਦੇ ਫਾਟਕ ਉੱਤੇ ਆਪਣੇ ਸ਼ਹਿਰ ਦੇ ਮਨੁੱਖਾਂ ਨਾਲ ਗੱਲ ਕਰਨ ਲਈ ਗਏ।

21ਉਹਨਾਂ ਨੇ ਕਿਹਾ, “ਇਹ ਮਨੁੱਖ ਸਾਡੇ ਨਾਲ ਮਿਲ-ਜੁਲ ਕੇ ਰਹਿਣਾ ਚਾਹੁੰਦੇ ਹਨ, ਉਹਨਾਂ ਨੂੰ ਸਾਡੀ ਧਰਤੀ ਉੱਤੇ ਰਹਿਣ ਅਤੇ ਇਸ ਵਿੱਚ ਵਪਾਰ ਕਰਨ ਦਿਓ ਕਿਉ ਜੋ ਜ਼ਮੀਨ ਵਿੱਚ ਉਹਨਾਂ ਲਈ ਕਾਫ਼ੀ ਥਾਂ ਹੈ। ਅਸੀਂ ਉਹਨਾਂ ਦੀਆਂ ਧੀਆਂ ਨਾਲ ਵਿਆਹ ਕਰ ਸਕਦੇ ਹਾਂ ਅਤੇ ਉਹ ਸਾਡੀਆਂ ਧੀਆਂ ਨਾਲ ਵਿਆਹ ਕਰ ਸਕਦੇ ਹਨ।

22ਪਰ ਆਦਮੀ ਸਾਡੇ ਨਾਲ ਸਿਰਫ ਇਸ ਸ਼ਰਤ ਉੱਤੇ ਹੀ ਰਹਿਣ ਲਈ ਸਹਿਮਤ ਹੋਣਗੇ ਕਿ ਸਾਡੇ ਮਰਦਾਂ ਦੀ ਸੁੰਨਤ ਕੀਤੀ ਜਾਵੇ, ਜਿਵੇਂ ਉਹ ਖੁਦ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.