ਉਤਪਤ 34

ਉਹਨਾਂ ਨੇ ਕਿਹਾ, “ਇਹ ਮਨੁੱਖ ਸਾਡੇ ਨਾਲ ਮਿਲ-ਜੁਲ ਕੇ ਰਹਿਣਾ ਚਾਹੁੰਦੇ ਹਨ, ਉਹਨਾਂ ਨੂੰ ਸਾਡੀ ਧਰਤੀ ਉੱਤੇ ਰਹਿਣ ਅਤੇ ਇਸ ਵਿੱਚ ਵਪਾਰ ਕਰਨ ਦਿਓ ਕਿਉ ਜੋ ਜ਼ਮੀਨ ਵਿੱਚ ਉਹਨਾਂ ਲਈ ਕਾਫ਼ੀ ਥਾਂ ਹੈ। ਅਸੀਂ ਉਹਨਾਂ ਦੀਆਂ ਧੀਆਂ ਨਾਲ ਵਿਆਹ ਕਰ ਸਕਦੇ ਹਾਂ ਅਤੇ ਉਹ ਸਾਡੀਆਂ ਧੀਆਂ ਨਾਲ ਵਿਆਹ ਕਰ ਸਕਦੇ ਹਨ।

Genesis 34:21 (UKJV) These men are peaceable with us; therefore let them dwell in the land, and trade therein; for the land, behold, it is large enough for them; let us take their daughters to us for wives, and let us give them our daughters.

19ਉਸ ਜੁਆਨ ਨੇ ਜੋ ਆਪਣੇ ਪਿਤਾ ਦੇ ਸਾਰੇ ਘਰਾਣੇ ਵਿੱਚੋਂ ਸਭ ਤੋਂ ਵੱਧ ਆਦਰਯੋਗ ਸੀ, ਉਹਨਾਂ ਦੇ ਕਹਿਣ ਵਿੱਚ ਕੋਈ ਸਮਾਂ ਨਾ ਗੁਆਇਆ ਕਿਉਂ ਜੋ ਉਹ ਯਾਕੋਬ ਦੀ ਧੀ ਨਾਲ ਪ੍ਰਸੰਨ ਸੀ।

20ਤਾਂ ਹਮੋਰ ਅਤੇ ਉਹ ਦਾ ਪੁੱਤਰ ਸ਼ਕਮ ਆਪਣੇ ਸ਼ਹਿਰ ਦੇ ਫਾਟਕ ਉੱਤੇ ਆਪਣੇ ਸ਼ਹਿਰ ਦੇ ਮਨੁੱਖਾਂ ਨਾਲ ਗੱਲ ਕਰਨ ਲਈ ਗਏ।

21ਉਹਨਾਂ ਨੇ ਕਿਹਾ, “ਇਹ ਮਨੁੱਖ ਸਾਡੇ ਨਾਲ ਮਿਲ-ਜੁਲ ਕੇ ਰਹਿਣਾ ਚਾਹੁੰਦੇ ਹਨ, ਉਹਨਾਂ ਨੂੰ ਸਾਡੀ ਧਰਤੀ ਉੱਤੇ ਰਹਿਣ ਅਤੇ ਇਸ ਵਿੱਚ ਵਪਾਰ ਕਰਨ ਦਿਓ ਕਿਉ ਜੋ ਜ਼ਮੀਨ ਵਿੱਚ ਉਹਨਾਂ ਲਈ ਕਾਫ਼ੀ ਥਾਂ ਹੈ। ਅਸੀਂ ਉਹਨਾਂ ਦੀਆਂ ਧੀਆਂ ਨਾਲ ਵਿਆਹ ਕਰ ਸਕਦੇ ਹਾਂ ਅਤੇ ਉਹ ਸਾਡੀਆਂ ਧੀਆਂ ਨਾਲ ਵਿਆਹ ਕਰ ਸਕਦੇ ਹਨ।

22ਪਰ ਆਦਮੀ ਸਾਡੇ ਨਾਲ ਸਿਰਫ ਇਸ ਸ਼ਰਤ ਉੱਤੇ ਹੀ ਰਹਿਣ ਲਈ ਸਹਿਮਤ ਹੋਣਗੇ ਕਿ ਸਾਡੇ ਮਰਦਾਂ ਦੀ ਸੁੰਨਤ ਕੀਤੀ ਜਾਵੇ, ਜਿਵੇਂ ਉਹ ਖੁਦ ਹਨ।

23ਕੀ ਉਹਨਾਂ ਦੇ ਪਸ਼ੂ, ਉਹਨਾਂ ਦੀ ਜਾਇਦਾਦ ਅਤੇ ਉਹਨਾਂ ਦੇ ਹੋਰ ਸਾਰੇ ਜਾਨਵਰ ਸਾਡੇ ਨਹੀਂ ਹੋ ਜਾਣਗੇ? ਇਸ ਲਈ ਆਓ ਅਸੀਂ ਉਹਨਾਂ ਦੀਆਂ ਸ਼ਰਤਾਂ ਨੂੰ ਮੰਨ ਲਈਏ, ਅਤੇ ਉਹ ਸਾਡੇ ਵਿਚਕਾਰ ਵੱਸ ਜਾਣ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.