10ਪਰਮੇਸ਼ਵਰ ਨੇ ਉਹ ਨੂੰ ਆਖਿਆ, “ਤੇਰਾ ਨਾਮ ਯਾਕੋਬ ਹੈ ਪਰ ਤੈਨੂੰ ਫੇਰ ਯਾਕੋਬ ਨਹੀਂ ਸੱਦਿਆ ਜਾਵੇਗਾ। ਤੇਰਾ ਨਾਮ ਇਸਰਾਏਲ ਹੋਵੇਗਾ।” ਇਸ ਲਈ ਉਸਨੇ ਉਸਦਾ ਨਾਮ ਇਸਰਾਏਲ ਰੱਖਿਆ।
11ਪਰਮੇਸ਼ਵਰ ਨੇ ਉਸ ਨੂੰ ਆਖਿਆ, “ਮੈਂ ਸਰਵਸ਼ਕਤੀਮਾਨ ਪਰਮੇਸ਼ਵਰ ਹਾਂ। ਫਲਦਾਇਕ ਬਣ ਅਤੇ ਗਿਣਤੀ ਵਿੱਚ ਵੱਧ ਅਤੇ ਤੇਰੇ ਵਿੱਚੋਂ ਇੱਕ ਕੌਮ ਸਗੋਂ ਕੌਮਾਂ ਦੇ ਦਲ ਪੈਦਾ ਹੋਣਗੇ, ਅਤੇ ਰਾਜੇ ਤੇਰੇ ਉੱਤਰਾਧਿਕਾਰੀਆਂ ਵਿੱਚੋਂ ਹੋਣਗੇ।
12ਜਿਹੜੀ ਧਰਤੀ ਮੈਂ ਅਬਰਾਹਾਮ ਅਤੇ ਇਸਹਾਕ ਨੂੰ ਦਿੱਤੀ ਸੀ, ਮੈਂ ਤੈਨੂੰ ਵੀ ਦੇਵਾਂਗਾ ਅਤੇ ਮੈਂ ਇਹ ਧਰਤੀ ਤੇਰੇ ਤੋਂ ਬਾਅਦ ਤੇਰੀ ਸੰਤਾਨ ਨੂੰ ਦਿਆਂਗਾ।”
13ਤਦ ਪਰਮੇਸ਼ਵਰ ਉਹ ਦੇ ਕੋਲੋਂ ਉਸ ਥਾਂ ਤੋਂ ਜਿੱਥੇ ਉਹ ਉਸਦੇ ਨਾਲ ਗੱਲ ਕਰਦਾ ਸੀ ਉਤਾਹਾਂ ਚਲਾ ਗਿਆ।
14ਯਾਕੋਬ ਨੇ ਉੱਥੇ ਇੱਕ ਪੱਥਰ ਦਾ ਥੰਮ੍ਹ ਖੜ੍ਹਾ ਕੀਤਾ ਜਿੱਥੇ ਪਰਮੇਸ਼ਵਰ ਨੇ ਉਸ ਨਾਲ ਗੱਲ ਕੀਤੀ ਸੀ ਅਤੇ ਉਸ ਉੱਤੇ ਪੀਣ ਦੀ ਭੇਟ ਚੜ੍ਹਾਈ ਉਸ ਨੇ ਇਸ ਉੱਤੇ ਤੇਲ ਵੀ ਡੋਲ੍ਹਿਆ।