12ਜਿਹੜੀ ਧਰਤੀ ਮੈਂ ਅਬਰਾਹਾਮ ਅਤੇ ਇਸਹਾਕ ਨੂੰ ਦਿੱਤੀ ਸੀ, ਮੈਂ ਤੈਨੂੰ ਵੀ ਦੇਵਾਂਗਾ ਅਤੇ ਮੈਂ ਇਹ ਧਰਤੀ ਤੇਰੇ ਤੋਂ ਬਾਅਦ ਤੇਰੀ ਸੰਤਾਨ ਨੂੰ ਦਿਆਂਗਾ।”
13ਤਦ ਪਰਮੇਸ਼ਵਰ ਉਹ ਦੇ ਕੋਲੋਂ ਉਸ ਥਾਂ ਤੋਂ ਜਿੱਥੇ ਉਹ ਉਸਦੇ ਨਾਲ ਗੱਲ ਕਰਦਾ ਸੀ ਉਤਾਹਾਂ ਚਲਾ ਗਿਆ।
14ਯਾਕੋਬ ਨੇ ਉੱਥੇ ਇੱਕ ਪੱਥਰ ਦਾ ਥੰਮ੍ਹ ਖੜ੍ਹਾ ਕੀਤਾ ਜਿੱਥੇ ਪਰਮੇਸ਼ਵਰ ਨੇ ਉਸ ਨਾਲ ਗੱਲ ਕੀਤੀ ਸੀ ਅਤੇ ਉਸ ਉੱਤੇ ਪੀਣ ਦੀ ਭੇਟ ਚੜ੍ਹਾਈ ਉਸ ਨੇ ਇਸ ਉੱਤੇ ਤੇਲ ਵੀ ਡੋਲ੍ਹਿਆ।
15ਯਾਕੋਬ ਨੇ ਉਸ ਥਾਂ ਦਾ ਨਾਮ ਬੈਤਏਲ ਰੱਖਿਆ ਜਿੱਥੇ ਪਰਮੇਸ਼ਵਰ ਨੇ ਉਸ ਨਾਲ ਗੱਲ ਕੀਤੀ ਸੀ।
16ਤਦ ਉਹ ਬੈਤਏਲ ਤੋਂ ਚੱਲ ਪਏ, ਜਦੋਂ ਉਹ ਅਜੇ ਅਫ਼ਰਾਥ ਤੋਂ ਕੁਝ ਦੂਰ ਹੀ ਸਨ, ਤਾਂ ਰਾਖ਼ੇਲ ਨੂੰ ਜਣਨ ਦੀਆਂ ਪੀੜਾਂ ਹੋਣ ਲੱਗੀਆਂ ਅਤੇ ਉਸ ਨੂੰ ਜਣਨ ਦਾ ਸਖ਼ਤ ਕਸ਼ਟ ਹੋਇਆ।