ਉਤਪਤ 35

ਅਤੇ ਜਦੋਂ ਉਸ ਨੂੰ ਜਣੇਪੇ ਵਿੱਚ ਬਹੁਤ ਮੁਸ਼ਕਲ ਆ ਰਹੀ ਸੀ, ਦਾਈ ਨੇ ਉਸ ਨੂੰ ਕਿਹਾ, “ਨਿਰਾਸ਼ ਨਾ ਹੋ, ਕਿਉਂਕਿ ਤੇਰਾ ਇੱਕ ਹੋਰ ਪੁੱਤਰ ਹੈ।”

Genesis 35:17 (UKJV) And it came to pass, when she was in hard labour, that the midwife said unto her, Fear not; you shall have this son also.

15ਯਾਕੋਬ ਨੇ ਉਸ ਥਾਂ ਦਾ ਨਾਮ ਬੈਤਏਲ ਰੱਖਿਆ ਜਿੱਥੇ ਪਰਮੇਸ਼ਵਰ ਨੇ ਉਸ ਨਾਲ ਗੱਲ ਕੀਤੀ ਸੀ।

16ਤਦ ਉਹ ਬੈਤਏਲ ਤੋਂ ਚੱਲ ਪਏ, ਜਦੋਂ ਉਹ ਅਜੇ ਅਫ਼ਰਾਥ ਤੋਂ ਕੁਝ ਦੂਰ ਹੀ ਸਨ, ਤਾਂ ਰਾਖ਼ੇਲ ਨੂੰ ਜਣਨ ਦੀਆਂ ਪੀੜਾਂ ਹੋਣ ਲੱਗੀਆਂ ਅਤੇ ਉਸ ਨੂੰ ਜਣਨ ਦਾ ਸਖ਼ਤ ਕਸ਼ਟ ਹੋਇਆ।

17ਅਤੇ ਜਦੋਂ ਉਸ ਨੂੰ ਜਣੇਪੇ ਵਿੱਚ ਬਹੁਤ ਮੁਸ਼ਕਲ ਆ ਰਹੀ ਸੀ, ਦਾਈ ਨੇ ਉਸ ਨੂੰ ਕਿਹਾ, “ਨਿਰਾਸ਼ ਨਾ ਹੋ, ਕਿਉਂਕਿ ਤੇਰਾ ਇੱਕ ਹੋਰ ਪੁੱਤਰ ਹੈ।”

18ਜਦੋਂ ਉਸਨੇ ਆਖਰੀ ਸਾਹ ਲਿਆ, ਕਿਉਂਕਿ ਉਹ ਮਰ ਰਹੀ ਸੀ, ਉਸਨੇ ਆਪਣੇ ਪੁੱਤਰ ਦਾ ਨਾਮ ਬੇਨ-ਓਨੀਹ ਰੱਖਿਆ, ਪਰ ਉਸਦੇ ਪਿਤਾ ਨੇ ਉਸਦਾ ਨਾਮ ਬਿਨਯਾਮੀਨ ਰੱਖਿਆ।

19ਇਸ ਲਈ ਰਾਖ਼ੇਲ ਮਰ ਗਈ ਅਤੇ ਅਫ਼ਰਾਥ ਦੇ ਰਾਹ ਵਿੱਚ ਦਫ਼ਨਾਈ ਗਈ। ਇਹੋ ਹੀ ਬੈਤਲਹਮ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.