16ਤਦ ਉਹ ਬੈਤਏਲ ਤੋਂ ਚੱਲ ਪਏ, ਜਦੋਂ ਉਹ ਅਜੇ ਅਫ਼ਰਾਥ ਤੋਂ ਕੁਝ ਦੂਰ ਹੀ ਸਨ, ਤਾਂ ਰਾਖ਼ੇਲ ਨੂੰ ਜਣਨ ਦੀਆਂ ਪੀੜਾਂ ਹੋਣ ਲੱਗੀਆਂ ਅਤੇ ਉਸ ਨੂੰ ਜਣਨ ਦਾ ਸਖ਼ਤ ਕਸ਼ਟ ਹੋਇਆ।
17ਅਤੇ ਜਦੋਂ ਉਸ ਨੂੰ ਜਣੇਪੇ ਵਿੱਚ ਬਹੁਤ ਮੁਸ਼ਕਲ ਆ ਰਹੀ ਸੀ, ਦਾਈ ਨੇ ਉਸ ਨੂੰ ਕਿਹਾ, “ਨਿਰਾਸ਼ ਨਾ ਹੋ, ਕਿਉਂਕਿ ਤੇਰਾ ਇੱਕ ਹੋਰ ਪੁੱਤਰ ਹੈ।”
18ਜਦੋਂ ਉਸਨੇ ਆਖਰੀ ਸਾਹ ਲਿਆ, ਕਿਉਂਕਿ ਉਹ ਮਰ ਰਹੀ ਸੀ, ਉਸਨੇ ਆਪਣੇ ਪੁੱਤਰ ਦਾ ਨਾਮ ਬੇਨ-ਓਨੀਹ ਰੱਖਿਆ, ਪਰ ਉਸਦੇ ਪਿਤਾ ਨੇ ਉਸਦਾ ਨਾਮ ਬਿਨਯਾਮੀਨ ਰੱਖਿਆ।
19ਇਸ ਲਈ ਰਾਖ਼ੇਲ ਮਰ ਗਈ ਅਤੇ ਅਫ਼ਰਾਥ ਦੇ ਰਾਹ ਵਿੱਚ ਦਫ਼ਨਾਈ ਗਈ। ਇਹੋ ਹੀ ਬੈਤਲਹਮ ਹੈ।
20ਉਸ ਦੀ ਕਬਰ ਉੱਤੇ ਯਾਕੋਬ ਨੇ ਇੱਕ ਥੰਮ੍ਹ ਖੜਾ ਕੀਤਾ ਅਤੇ ਰਾਖ਼ੇਲ ਦੀ ਕਬਰ ਦਾ ਥੰਮ੍ਹ ਅੱਜ ਤੱਕ ਹੈ।