18ਜਦੋਂ ਉਸਨੇ ਆਖਰੀ ਸਾਹ ਲਿਆ, ਕਿਉਂਕਿ ਉਹ ਮਰ ਰਹੀ ਸੀ, ਉਸਨੇ ਆਪਣੇ ਪੁੱਤਰ ਦਾ ਨਾਮ ਬੇਨ-ਓਨੀਹ ਰੱਖਿਆ, ਪਰ ਉਸਦੇ ਪਿਤਾ ਨੇ ਉਸਦਾ ਨਾਮ ਬਿਨਯਾਮੀਨ ਰੱਖਿਆ।
19ਇਸ ਲਈ ਰਾਖ਼ੇਲ ਮਰ ਗਈ ਅਤੇ ਅਫ਼ਰਾਥ ਦੇ ਰਾਹ ਵਿੱਚ ਦਫ਼ਨਾਈ ਗਈ। ਇਹੋ ਹੀ ਬੈਤਲਹਮ ਹੈ।
20ਉਸ ਦੀ ਕਬਰ ਉੱਤੇ ਯਾਕੋਬ ਨੇ ਇੱਕ ਥੰਮ੍ਹ ਖੜਾ ਕੀਤਾ ਅਤੇ ਰਾਖ਼ੇਲ ਦੀ ਕਬਰ ਦਾ ਥੰਮ੍ਹ ਅੱਜ ਤੱਕ ਹੈ।
21ਫਿਰ ਇਸਰਾਏਲ ਅੱਗੇ ਵਧਿਆ ਅਤੇ ਮਿਗਦਾਲ ਏਦਰ ਦੇ ਪਾਰ ਆਪਣਾ ਤੰਬੂ ਲਾਇਆ।
22ਜਦੋਂ ਇਸਰਾਏਲ ਉਸ ਇਲਾਕੇ ਵਿੱਚ ਰਹਿੰਦਾ ਸੀ ਤਾਂ ਰਊਬੇਨ ਅੰਦਰ ਗਿਆ ਅਤੇ ਆਪਣੇ ਪਿਤਾ ਦੀ ਦਾਸੀ ਬਿਲਹਾਹ ਨਾਲ ਸੌਂ ਗਿਆ ਅਤੇ ਇਸਰਾਏਲ ਨੂੰ ਇਸ ਦੀ ਖ਼ਬਰ ਹੋਈ। ਯਾਕੋਬ ਦੇ ਬਾਰਾਂ ਪੁੱਤਰ ਸਨ।