ਉਤਪਤ 35

ਜਦੋਂ ਇਸਰਾਏਲ ਉਸ ਇਲਾਕੇ ਵਿੱਚ ਰਹਿੰਦਾ ਸੀ ਤਾਂ ਰਊਬੇਨ ਅੰਦਰ ਗਿਆ ਅਤੇ ਆਪਣੇ ਪਿਤਾ ਦੀ ਦਾਸੀ ਬਿਲਹਾਹ ਨਾਲ ਸੌਂ ਗਿਆ ਅਤੇ ਇਸਰਾਏਲ ਨੂੰ ਇਸ ਦੀ ਖ਼ਬਰ ਹੋਈ। ਯਾਕੋਬ ਦੇ ਬਾਰਾਂ ਪੁੱਤਰ ਸਨ।

Genesis 35:22 (UKJV) And it came to pass, when Israel dwelt in that land, that Reuben went and lay with Bilhah his father's concubine: and Israel heard it. Now the sons of Jacob were twelve:

20ਉਸ ਦੀ ਕਬਰ ਉੱਤੇ ਯਾਕੋਬ ਨੇ ਇੱਕ ਥੰਮ੍ਹ ਖੜਾ ਕੀਤਾ ਅਤੇ ਰਾਖ਼ੇਲ ਦੀ ਕਬਰ ਦਾ ਥੰਮ੍ਹ ਅੱਜ ਤੱਕ ਹੈ।

21ਫਿਰ ਇਸਰਾਏਲ ਅੱਗੇ ਵਧਿਆ ਅਤੇ ਮਿਗਦਾਲ ਏਦਰ ਦੇ ਪਾਰ ਆਪਣਾ ਤੰਬੂ ਲਾਇਆ।

22ਜਦੋਂ ਇਸਰਾਏਲ ਉਸ ਇਲਾਕੇ ਵਿੱਚ ਰਹਿੰਦਾ ਸੀ ਤਾਂ ਰਊਬੇਨ ਅੰਦਰ ਗਿਆ ਅਤੇ ਆਪਣੇ ਪਿਤਾ ਦੀ ਦਾਸੀ ਬਿਲਹਾਹ ਨਾਲ ਸੌਂ ਗਿਆ ਅਤੇ ਇਸਰਾਏਲ ਨੂੰ ਇਸ ਦੀ ਖ਼ਬਰ ਹੋਈ। ਯਾਕੋਬ ਦੇ ਬਾਰਾਂ ਪੁੱਤਰ ਸਨ।

23ਲੇਆਹ ਦੇ ਪੁੱਤਰ ਇਹ ਸਨ: ਯਾਕੋਬ ਦਾ ਜੇਠਾ ਪੁੱਤਰ ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ ਅਤੇ ਜ਼ਬੂਲੁਨ।

24ਰਾਖ਼ੇਲ ਦੇ ਪੁੱਤਰ: ਯੋਸੇਫ਼ ਅਤੇ ਬਿਨਯਾਮੀਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.