1ਯਾਕੋਬ ਉਸ ਦੇਸ਼ ਵਿੱਚ ਰਹਿੰਦਾ ਸੀ ਜਿੱਥੇ ਉਸਦਾ ਪਿਤਾ ਠਹਿਰਿਆ ਸੀ ਅਰਥਾਤ ਕਨਾਨ ਦੀ ਧਰਤੀ।
2ਇਹ ਯਾਕੋਬ ਦੀ ਵੰਸ਼ਾਵਲੀ ਹੈ। ਯੋਸੇਫ਼ ਸਤਾਰ੍ਹਾਂ ਸਾਲਾਂ ਦਾ ਸੀ, ਉਹ ਆਪਣੇ ਭਰਾਵਾਂ ਨਾਲ ਇੱਜੜ ਚਾਰਦਾ ਸੀ ਅਤੇ ਉਹ ਜਵਾਨ ਆਪਣੇ ਪਿਤਾ ਦੀਆਂ ਪਤਨੀਆਂ ਬਿਲਹਾਹ ਅਤੇ ਜ਼ਿਲਫ਼ਾਹ ਦੇ ਪੁੱਤਰਾਂ ਨਾਲ ਰਹਿੰਦਾ ਸੀ ਅਤੇ ਯੋਸੇਫ਼ ਉਹਨਾਂ ਦੀਆਂ ਬੁਰੀਆਂ ਗੱਲਾਂ ਆਪਣੇ ਪਿਤਾ ਨੂੰ ਆ ਕੇ ਦੱਸਦਾ ਸੀ।
3ਹੁਣ ਇਸਰਾਏਲ ਯੋਸੇਫ਼ ਨੂੰ ਆਪਣੇ ਸਾਰੇ ਪੁੱਤਰਾਂ ਨਾਲੋਂ ਵੱਧ ਪਿਆਰ ਕਰਦਾ ਸੀ ਕਿਉਂ ਜੋ ਉਹ ਉਸ ਲਈ ਬੁਢਾਪੇ ਵਿੱਚ ਜੰਮਿਆ ਸੀ ਅਤੇ ਉਸਨੇ ਉਸਦੇ ਲਈ ਇੱਕ ਸਜਾਵਟੀ ਚੋਗਾ ਬਣਾਇਆ।