18ਪਰ ਉਹਨਾਂ ਨੇ ਉਹ ਨੂੰ ਦੂਰੋਂ ਵੇਖਿਆ ਅਤੇ ਉਹ ਦੇ ਪਹੁੰਚਣ ਤੋਂ ਪਹਿਲਾਂ ਉਹ ਨੂੰ ਮਾਰਨ ਦੀ ਵਿਉਂਤ ਬਣਾਈ।
19ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਉਹ ਸੁਪਨਾ ਵੇਖਣ ਵਾਲਾ ਆ ਰਿਹਾ!”
20“ਆਓ, ਹੁਣ ਅਸੀਂ ਉਸ ਨੂੰ ਮਾਰ ਦੇਈਏ ਅਤੇ ਕਿਸੇ ਟੋਏ ਵਿੱਚ ਸੁੱਟ ਦੇਈਏ ਅਤੇ ਕਹੀਏ ਕਿ ਇੱਕ ਭਿਆਨਕ ਜਾਨਵਰ ਉਸ ਨੂੰ ਖਾ ਗਿਆ ਹੈ। ਫਿਰ ਅਸੀਂ ਦੇਖਾਂਗੇ ਕਿ ਉਸਦੇ ਸੁਪਨਿਆਂ ਦਾ ਕੀ ਹੁੰਦਾ ਹੈ।”
21ਜਦੋਂ ਰਊਬੇਨ ਨੇ ਇਹ ਸੁਣਿਆ ਤਾਂ ਉਸ ਨੇ ਉਸ ਨੂੰ ਉਹਨਾਂ ਦੇ ਹੱਥੋਂ ਛੁਡਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਕਿਹਾ, “ਅਸੀਂ ਇਸ ਨੂੰ ਜਾਨੋਂ ਨਾ ਮਾਰੀਏ।”
22“ਕੋਈ ਵੀ ਖੂਨ ਨਾ ਵਹਾਓ। ਉਸ ਨੂੰ ਇੱਥੇ ਉਜਾੜ ਵਿੱਚ ਇਸ ਟੋਏ ਵਿੱਚ ਸੁੱਟ ਦਿਓ, ਪਰ ਉਸ ਨੂੰ ਹੱਥ ਨਾ ਲਾਓ।” ਰਊਬੇਨ ਨੇ ਇਹ ਇਸ ਲਈ ਕਿਹਾ ਤਾਂ ਜੋ ਉਸਨੂੰ ਉਹਨਾਂ ਤੋਂ ਛੁਡਾ ਕੇ ਉਸਦੇ ਪਿਤਾ ਕੋਲ ਵਾਪਸ ਪਹੁੰਚਾ ਦੇਵੇ।