ਉਤਪਤ 37

ਜਦੋਂ ਰਊਬੇਨ ਨੇ ਇਹ ਸੁਣਿਆ ਤਾਂ ਉਸ ਨੇ ਉਸ ਨੂੰ ਉਹਨਾਂ ਦੇ ਹੱਥੋਂ ਛੁਡਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਕਿਹਾ, “ਅਸੀਂ ਇਸ ਨੂੰ ਜਾਨੋਂ ਨਾ ਮਾਰੀਏ।”

Genesis 37:21 (UKJV) And Reuben heard it, and he delivered him out of their hands; and said, Let us not kill him.

19ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਉਹ ਸੁਪਨਾ ਵੇਖਣ ਵਾਲਾ ਆ ਰਿਹਾ!”

20“ਆਓ, ਹੁਣ ਅਸੀਂ ਉਸ ਨੂੰ ਮਾਰ ਦੇਈਏ ਅਤੇ ਕਿਸੇ ਟੋਏ ਵਿੱਚ ਸੁੱਟ ਦੇਈਏ ਅਤੇ ਕਹੀਏ ਕਿ ਇੱਕ ਭਿਆਨਕ ਜਾਨਵਰ ਉਸ ਨੂੰ ਖਾ ਗਿਆ ਹੈ। ਫਿਰ ਅਸੀਂ ਦੇਖਾਂਗੇ ਕਿ ਉਸਦੇ ਸੁਪਨਿਆਂ ਦਾ ਕੀ ਹੁੰਦਾ ਹੈ।”

21ਜਦੋਂ ਰਊਬੇਨ ਨੇ ਇਹ ਸੁਣਿਆ ਤਾਂ ਉਸ ਨੇ ਉਸ ਨੂੰ ਉਹਨਾਂ ਦੇ ਹੱਥੋਂ ਛੁਡਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਕਿਹਾ, “ਅਸੀਂ ਇਸ ਨੂੰ ਜਾਨੋਂ ਨਾ ਮਾਰੀਏ।”

22“ਕੋਈ ਵੀ ਖੂਨ ਨਾ ਵਹਾਓ। ਉਸ ਨੂੰ ਇੱਥੇ ਉਜਾੜ ਵਿੱਚ ਇਸ ਟੋਏ ਵਿੱਚ ਸੁੱਟ ਦਿਓ, ਪਰ ਉਸ ਨੂੰ ਹੱਥ ਨਾ ਲਾਓ।” ਰਊਬੇਨ ਨੇ ਇਹ ਇਸ ਲਈ ਕਿਹਾ ਤਾਂ ਜੋ ਉਸਨੂੰ ਉਹਨਾਂ ਤੋਂ ਛੁਡਾ ਕੇ ਉਸਦੇ ਪਿਤਾ ਕੋਲ ਵਾਪਸ ਪਹੁੰਚਾ ਦੇਵੇ।

23ਸੋ ਜਦੋਂ ਯੋਸੇਫ਼ ਆਪਣੇ ਭਰਾਵਾਂ ਕੋਲ ਆਇਆ ਤਾਂ ਉਹਨਾਂ ਨੇ ਉਸ ਦਾ ਚੋਗਾ ਲਾਹ ਦਿੱਤਾ ਅਰਥਾਤ ਉਹ ਸਜਾਵਟ ਵਾਲਾ ਚੋਗਾ ਜਿਹੜਾ ਉਸ ਨੇ ਪਾਇਆ ਹੋਇਆ ਸੀ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.