21ਜਦੋਂ ਰਊਬੇਨ ਨੇ ਇਹ ਸੁਣਿਆ ਤਾਂ ਉਸ ਨੇ ਉਸ ਨੂੰ ਉਹਨਾਂ ਦੇ ਹੱਥੋਂ ਛੁਡਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਕਿਹਾ, “ਅਸੀਂ ਇਸ ਨੂੰ ਜਾਨੋਂ ਨਾ ਮਾਰੀਏ।”
22“ਕੋਈ ਵੀ ਖੂਨ ਨਾ ਵਹਾਓ। ਉਸ ਨੂੰ ਇੱਥੇ ਉਜਾੜ ਵਿੱਚ ਇਸ ਟੋਏ ਵਿੱਚ ਸੁੱਟ ਦਿਓ, ਪਰ ਉਸ ਨੂੰ ਹੱਥ ਨਾ ਲਾਓ।” ਰਊਬੇਨ ਨੇ ਇਹ ਇਸ ਲਈ ਕਿਹਾ ਤਾਂ ਜੋ ਉਸਨੂੰ ਉਹਨਾਂ ਤੋਂ ਛੁਡਾ ਕੇ ਉਸਦੇ ਪਿਤਾ ਕੋਲ ਵਾਪਸ ਪਹੁੰਚਾ ਦੇਵੇ।
23ਸੋ ਜਦੋਂ ਯੋਸੇਫ਼ ਆਪਣੇ ਭਰਾਵਾਂ ਕੋਲ ਆਇਆ ਤਾਂ ਉਹਨਾਂ ਨੇ ਉਸ ਦਾ ਚੋਗਾ ਲਾਹ ਦਿੱਤਾ ਅਰਥਾਤ ਉਹ ਸਜਾਵਟ ਵਾਲਾ ਚੋਗਾ ਜਿਹੜਾ ਉਸ ਨੇ ਪਾਇਆ ਹੋਇਆ ਸੀ
24ਅਤੇ ਉਹਨਾਂ ਨੇ ਉਸ ਨੂੰ ਚੁੱਕ ਕੇ ਟੋਏ ਵਿੱਚ ਸੁੱਟ ਦਿੱਤਾ। ਟੋਆ ਖਾਲੀ ਸੀ, ਇਸ ਵਿੱਚ ਕੋਈ ਪਾਣੀ ਨਹੀਂ ਸੀ।
25ਜਦੋਂ ਉਹ ਖਾਣਾ ਖਾਣ ਲਈ ਬੈਠੇ, ਤਾਂ ਉਹਨਾਂ ਨੇ ਉੱਪਰ ਤੱਕਿਆ ਅਤੇ ਗਿਲਆਦ ਤੋਂ ਇਸਮਾਏਲੀਆਂ ਦਾ ਇੱਕ ਕਾਫ਼ਲਾ ਆਉਂਦਾ ਦੇਖਿਆ। ਉਹਨਾਂ ਦੇ ਊਠ ਮਸਾਲੇ, ਮਲਮ ਅਤੇ ਗੰਧਰਸ ਨਾਲ ਲੱਦੇ ਹੋਏ ਸਨ, ਅਤੇ ਉਹ ਉਸਨੂੰ ਮਿਸਰ ਲੈ ਜਾ ਰਹੇ ਸਨ।