ਉਤਪਤ 37

ਜਦੋਂ ਉਹ ਖਾਣਾ ਖਾਣ ਲਈ ਬੈਠੇ, ਤਾਂ ਉਹਨਾਂ ਨੇ ਉੱਪਰ ਤੱਕਿਆ ਅਤੇ ਗਿਲਆਦ ਤੋਂ ਇਸਮਾਏਲੀਆਂ ਦਾ ਇੱਕ ਕਾਫ਼ਲਾ ਆਉਂਦਾ ਦੇਖਿਆ। ਉਹਨਾਂ ਦੇ ਊਠ ਮਸਾਲੇ, ਮਲਮ ਅਤੇ ਗੰਧਰਸ ਨਾਲ ਲੱਦੇ ਹੋਏ ਸਨ, ਅਤੇ ਉਹ ਉਸਨੂੰ ਮਿਸਰ ਲੈ ਜਾ ਰਹੇ ਸਨ।

Genesis 37:25 (UKJV) And they sat down to eat bread: and they lifted up their eyes and looked, and, behold, a company of Ishmeelites came from Gilead with their camels bearing spices and balm and myrrh, going to carry it down to Egypt.

23ਸੋ ਜਦੋਂ ਯੋਸੇਫ਼ ਆਪਣੇ ਭਰਾਵਾਂ ਕੋਲ ਆਇਆ ਤਾਂ ਉਹਨਾਂ ਨੇ ਉਸ ਦਾ ਚੋਗਾ ਲਾਹ ਦਿੱਤਾ ਅਰਥਾਤ ਉਹ ਸਜਾਵਟ ਵਾਲਾ ਚੋਗਾ ਜਿਹੜਾ ਉਸ ਨੇ ਪਾਇਆ ਹੋਇਆ ਸੀ

24ਅਤੇ ਉਹਨਾਂ ਨੇ ਉਸ ਨੂੰ ਚੁੱਕ ਕੇ ਟੋਏ ਵਿੱਚ ਸੁੱਟ ਦਿੱਤਾ। ਟੋਆ ਖਾਲੀ ਸੀ, ਇਸ ਵਿੱਚ ਕੋਈ ਪਾਣੀ ਨਹੀਂ ਸੀ।

25ਜਦੋਂ ਉਹ ਖਾਣਾ ਖਾਣ ਲਈ ਬੈਠੇ, ਤਾਂ ਉਹਨਾਂ ਨੇ ਉੱਪਰ ਤੱਕਿਆ ਅਤੇ ਗਿਲਆਦ ਤੋਂ ਇਸਮਾਏਲੀਆਂ ਦਾ ਇੱਕ ਕਾਫ਼ਲਾ ਆਉਂਦਾ ਦੇਖਿਆ। ਉਹਨਾਂ ਦੇ ਊਠ ਮਸਾਲੇ, ਮਲਮ ਅਤੇ ਗੰਧਰਸ ਨਾਲ ਲੱਦੇ ਹੋਏ ਸਨ, ਅਤੇ ਉਹ ਉਸਨੂੰ ਮਿਸਰ ਲੈ ਜਾ ਰਹੇ ਸਨ।

26ਯਹੂਦਾਹ ਨੇ ਆਪਣੇ ਭਰਾਵਾਂ ਨੂੰ ਆਖਿਆ, ਜੇ ਅਸੀਂ ਆਪਣੇ ਭਰਾ ਨੂੰ ਮਾਰ ਕੇ ਉਸ ਦੇ ਲਹੂ ਨੂੰ ਢੱਕ ਲਵਾਂਗੇ ਤਾਂ ਸਾਨੂੰ ਕੀ ਲਾਭ ਹੋਵੇਗਾ?

27ਆਓ, ਅਸੀਂ ਉਸ ਨੂੰ ਇਸਮਾਏਲੀਆਂ ਦੇ ਹੱਥ ਵੇਚ ਦੇਈਏ ਅਤੇ ਉਸ ਉੱਤੇ ਹੱਥ ਨਾ ਰੱਖੀਏ। ਆਖਰਕਾਰ, ਉਹ ਸਾਡਾ ਭਰਾ, ਸਾਡਾ ਆਪਣਾ ਮਾਸ ਅਤੇ ਲਹੂ ਹੈ। ਉਸਦੇ ਭਰਾ ਮੰਨ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.