12ਲੰਬੇ ਸਮੇਂ ਬਾਅਦ ਯਹੂਦਾਹ ਦੀ ਪਤਨੀ ਅਰਥਾਤ ਸ਼ੂਆ ਦੀ ਧੀ, ਮਰ ਗਈ। ਜਦੋਂ ਯਹੂਦਾਹ ਆਪਣੇ ਸੋਗ ਦੇ ਦਿਨਾਂ ਤੋਂ ਬਾਅਦ, ਆਪਣੀਆਂ ਭੇਡਾਂ ਦੀ ਉੱਨ ਕਤਰਨ ਵਾਲਿਆ ਕੋਲ ਆਪਣੇ ਮਿੱਤਰ ਹੀਰਾਹ ਅਦੂਲਾਮੀ ਦੇ ਨਾਲ ਤਿਮਨਾਹ ਨੂੰ ਗਿਆ।
13ਜਦੋਂ ਤਾਮਾਰ ਨੂੰ ਦੱਸਿਆ ਗਿਆ, “ਤੇਰਾ ਸਹੁਰਾ ਆਪਣੀਆਂ ਭੇਡਾਂ ਦੀ ਉੱਨ ਕਤਰਨ ਲਈ ਤਿਮਨਾਹ ਨੂੰ ਜਾ ਰਿਹਾ ਹੈ,”
14ਤਾਂ ਉਸ ਨੇ ਆਪਣੇ ਵਿਧਵਾ ਦੇ ਕੱਪੜੇ ਲਾਹ ਲਏ, ਆਪਣੇ ਆਪ ਨੂੰ ਭੇਸ ਵਿੱਚ ਰੱਖਣ ਲਈ ਇੱਕ ਪਰਦੇ ਨਾਲ ਢੱਕ ਲਿਆ ਅਤੇ ਫਿਰ ਏਨਾਇਮ ਦੇ ਪ੍ਰਵੇਸ਼ ਦੁਆਰ ਉੱਤੇ ਬੈਠ ਗਈ ਜੋ ਤਿਮਨਾਹ ਦੇ ਰਸਤੇ ਉੱਤੇ ਹੈ। ਕਿਉਂ ਜੋ ਉਸਨੇ ਵੇਖਿਆ ਕਿ ਭਾਵੇਂ ਸ਼ੇਲਾਹ ਹੁਣ ਵੱਡਾ ਹੋ ਗਿਆ ਸੀ, ਪਰ ਉਸਨੂੰ ਉਸਦੀ ਪਤਨੀ ਵਜੋਂ ਨਹੀਂ ਦਿੱਤਾ ਗਿਆ ਸੀ।
15ਜਦੋਂ ਯਹੂਦਾਹ ਨੇ ਉਸ ਨੂੰ ਵੇਖਿਆ ਤਾਂ ਉਸ ਨੇ ਸੋਚਿਆ ਕਿ ਉਹ ਵੇਸਵਾ ਹੈ ਕਿਉਂ ਜੋ ਉਸ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ।
16ਇਹ ਨਾ ਜਾਣ ਕੇ ਕਿ ਉਹ ਉਸ ਦੀ ਨੂੰਹ ਹੈ, ਉਹ ਸੜਕ ਦੇ ਕੰਢੇ ਉਹ ਦੇ ਕੋਲ ਗਿਆ ਅਤੇ ਆਖਿਆ, ਹੁਣ ਆ, ਮੈਨੂੰ ਤੇਰੇ ਨਾਲ ਸੌਣ ਦਿਓ। ਉਸ ਨੇ ਪੁੱਛਿਆ, “ਅਤੇ ਤੁਸੀਂ ਮੈਨੂੰ ਤੁਹਾਡੇ ਨਾਲ ਸੌਣ ਲਈ ਕੀ ਦੇਵੋਗੇ?”