ਉਤਪਤ 38

ਜਦੋਂ ਉਸ ਦੇ ਜਨਮ ਦਾ ਸਮਾਂ ਆਇਆ ਤਾਂ ਉਸ ਦੀ ਕੁੱਖ ਵਿੱਚ ਦੋ ਜੁੜਵੇਂ ਬੱਚੇ ਸਨ।

Genesis 38:27 (UKJV) And it came to pass in the time of her travail, that, behold, twins were in her womb.

25ਜਦ ਉਹ ਬਾਹਰ ਕੱਢੀ ਗਈ ਤਾਂ ਉਸ ਨੇ ਆਪਣੇ ਸੌਹਰੇ ਨੂੰ ਇਹ ਸੁਨੇਹਾ ਭੇਜਿਆ ਕਿ ਜਿਸ ਮਨੁੱਖ ਦੀਆਂ ਇਹ ਚੀਜ਼ਾਂ ਹਨ, ਮੈਂ ਉਸ ਤੋਂ ਹੀ ਗਰਭਵਤੀ ਹਾਂ ਅਤੇ ਉਸ ਨੇ ਆਖਿਆ, ਪਹਿਚਾਣ ਤਾਂ ਕਿ ਇਹ ਮੋਹਰ ਅਤੇ ਰੱਸੀ ਅਤੇ ਲਾਠੀ ਕਿਸ ਦੀ ਹੈ।

26ਯਹੂਦਾਹ ਨੇ ਇਨ੍ਹਾਂ ਚੀਜ਼ਾਂ ਨੂੰ ਦੇਖਦੇ ਹੀ ਪਛਾਣ ਲਿਆ ਅਤੇ ਕਿਹਾ, “ਉਹ ਮੇਰੇ ਨਾਲੋਂ ਘੱਟ ਦੋਸ਼ੀ ਹੈ, ਕਿਉਂਕਿ ਮੈਂ ਹੀ ਉਸਨੂੰ ਸ਼ੇਲਾਹ ਦੀ ਪਤਨੀ ਬਣਨ ਤੋਂ ਰੋਕਿਆ ਸੀ।” ਯਹੂਦਾਹ ਨੇ ਉਸ ਨਾਲ ਦੁਬਾਰਾ ਸੰਭੋਗ ਨਹੀਂ ਕੀਤਾ।

27ਜਦੋਂ ਉਸ ਦੇ ਜਨਮ ਦਾ ਸਮਾਂ ਆਇਆ ਤਾਂ ਉਸ ਦੀ ਕੁੱਖ ਵਿੱਚ ਦੋ ਜੁੜਵੇਂ ਬੱਚੇ ਸਨ।

28ਜਦੋਂ ਉਹ ਜਣ ਰਹੀ ਸੀ ਤਾਂ ਉਹਨਾਂ ਵਿੱਚੋਂ ਇੱਕ ਨੇ ਆਪਣਾ ਹੱਥ ਬਾਹਰ ਕੱਢਿਆ। ਇਸ ਲਈ ਦਾਈ ਨੇ ਲਾਲ ਰੰਗ ਦਾ ਧਾਗਾ ਲੈ ਕੇ ਉਸਦੇ ਗੁੱਟ ਉੱਤੇ ਬੰਨ੍ਹਿਆ ਅਤੇ ਕਿਹਾ, “ਇਹ ਪਹਿਲਾਂ ਬਾਹਰ ਆਇਆ ਸੀ।”

29ਪਰ ਜਦੋਂ ਉਸ ਨੇ ਆਪਣਾ ਹੱਥ ਪਿੱਛੇ ਖਿੱਚਿਆ ਤਾਂ ਉਹ ਦਾ ਭਰਾ ਬਾਹਰ ਨਿੱਕਲਿਆ ਅਤੇ ਉਸ ਨੇ ਆਖਿਆ, ਇਸ ਤਰ੍ਹਾਂ ਤੇਰਾ ਫੁੱਟ ਪਿਆ ਹੈ! ਉਸਦਾ ਨਾਮ ਪੇਰੇਜ਼ ਰੱਖਿਆ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.