ਉਤਪਤ 38

ਯਹੂਦਾਹ ਨੇ ਇਨ੍ਹਾਂ ਚੀਜ਼ਾਂ ਨੂੰ ਦੇਖਦੇ ਹੀ ਪਛਾਣ ਲਿਆ ਅਤੇ ਕਿਹਾ, “ਉਹ ਮੇਰੇ ਨਾਲੋਂ ਘੱਟ ਦੋਸ਼ੀ ਹੈ, ਕਿਉਂਕਿ ਮੈਂ ਹੀ ਉਸਨੂੰ ਸ਼ੇਲਾਹ ਦੀ ਪਤਨੀ ਬਣਨ ਤੋਂ ਰੋਕਿਆ ਸੀ।” ਯਹੂਦਾਹ ਨੇ ਉਸ ਨਾਲ ਦੁਬਾਰਾ ਸੰਭੋਗ ਨਹੀਂ ਕੀਤਾ।

Genesis 38:26 (UKJV) And Judah acknowledged them, and said, She has been more righteous than I; because that I gave her not to Shelah my son. And he had sexual contact with her again no more.

24ਤਕਰੀਬਨ ਤਿੰਨ ਮਹੀਨਿਆਂ ਬਾਅਦ ਯਹੂਦਾਹ ਨੂੰ ਦੱਸਿਆ ਗਿਆ, “ਤੇਰੀ ਨੂੰਹ ਤਾਮਾਰ ਨੇ ਤੇਰੇ ਨਾਲ ਵਿਭਚਾਰ ਕੀਤਾ ਹੈ ਅਤੇ ਨਤੀਜੇ ਵਜੋਂ ਉਹ ਹੁਣ ਗਰਭਵਤੀ ਹੈ।” ਯਹੂਦਾਹ ਨੇ ਆਖਿਆ, “ਉਸ ਨੂੰ ਬਾਹਰ ਲਿਆਓ ਅਤੇ ਉਸ ਨੂੰ ਸਾੜ ਸੁੱਟੋ।”

25ਜਦ ਉਹ ਬਾਹਰ ਕੱਢੀ ਗਈ ਤਾਂ ਉਸ ਨੇ ਆਪਣੇ ਸੌਹਰੇ ਨੂੰ ਇਹ ਸੁਨੇਹਾ ਭੇਜਿਆ ਕਿ ਜਿਸ ਮਨੁੱਖ ਦੀਆਂ ਇਹ ਚੀਜ਼ਾਂ ਹਨ, ਮੈਂ ਉਸ ਤੋਂ ਹੀ ਗਰਭਵਤੀ ਹਾਂ ਅਤੇ ਉਸ ਨੇ ਆਖਿਆ, ਪਹਿਚਾਣ ਤਾਂ ਕਿ ਇਹ ਮੋਹਰ ਅਤੇ ਰੱਸੀ ਅਤੇ ਲਾਠੀ ਕਿਸ ਦੀ ਹੈ।

26ਯਹੂਦਾਹ ਨੇ ਇਨ੍ਹਾਂ ਚੀਜ਼ਾਂ ਨੂੰ ਦੇਖਦੇ ਹੀ ਪਛਾਣ ਲਿਆ ਅਤੇ ਕਿਹਾ, “ਉਹ ਮੇਰੇ ਨਾਲੋਂ ਘੱਟ ਦੋਸ਼ੀ ਹੈ, ਕਿਉਂਕਿ ਮੈਂ ਹੀ ਉਸਨੂੰ ਸ਼ੇਲਾਹ ਦੀ ਪਤਨੀ ਬਣਨ ਤੋਂ ਰੋਕਿਆ ਸੀ।” ਯਹੂਦਾਹ ਨੇ ਉਸ ਨਾਲ ਦੁਬਾਰਾ ਸੰਭੋਗ ਨਹੀਂ ਕੀਤਾ।

27ਜਦੋਂ ਉਸ ਦੇ ਜਨਮ ਦਾ ਸਮਾਂ ਆਇਆ ਤਾਂ ਉਸ ਦੀ ਕੁੱਖ ਵਿੱਚ ਦੋ ਜੁੜਵੇਂ ਬੱਚੇ ਸਨ।

28ਜਦੋਂ ਉਹ ਜਣ ਰਹੀ ਸੀ ਤਾਂ ਉਹਨਾਂ ਵਿੱਚੋਂ ਇੱਕ ਨੇ ਆਪਣਾ ਹੱਥ ਬਾਹਰ ਕੱਢਿਆ। ਇਸ ਲਈ ਦਾਈ ਨੇ ਲਾਲ ਰੰਗ ਦਾ ਧਾਗਾ ਲੈ ਕੇ ਉਸਦੇ ਗੁੱਟ ਉੱਤੇ ਬੰਨ੍ਹਿਆ ਅਤੇ ਕਿਹਾ, “ਇਹ ਪਹਿਲਾਂ ਬਾਹਰ ਆਇਆ ਸੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.