ਉਤਪਤ 38

ਤਕਰੀਬਨ ਤਿੰਨ ਮਹੀਨਿਆਂ ਬਾਅਦ ਯਹੂਦਾਹ ਨੂੰ ਦੱਸਿਆ ਗਿਆ, “ਤੇਰੀ ਨੂੰਹ ਤਾਮਾਰ ਨੇ ਤੇਰੇ ਨਾਲ ਵਿਭਚਾਰ ਕੀਤਾ ਹੈ ਅਤੇ ਨਤੀਜੇ ਵਜੋਂ ਉਹ ਹੁਣ ਗਰਭਵਤੀ ਹੈ।” ਯਹੂਦਾਹ ਨੇ ਆਖਿਆ, “ਉਸ ਨੂੰ ਬਾਹਰ ਲਿਆਓ ਅਤੇ ਉਸ ਨੂੰ ਸਾੜ ਸੁੱਟੋ।”

Genesis 38:24 (UKJV) And it came to pass about three months after, that it was told Judah, saying, Tamar your daughter in law has played the harlot; and also, behold, she is with child by whoredom. And Judah said, Bring her forth, and let her be burnt.

22ਇਸ ਲਈ ਉਹ ਯਹੂਦਾਹ ਨੂੰ ਵਾਪਸ ਗਿਆ ਅਤੇ ਆਖਿਆ, “ਮੈਨੂੰ ਉਹ ਨਹੀਂ ਲੱਭੀ। ਇਸ ਤੋਂ ਇਲਾਵਾ, ਉੱਥੇ ਰਹਿਣ ਵਾਲੇ ਮਨੁੱਖਾਂ ਨੇ ਆਖਿਆ, ‘ਇੱਥੇ ਕੋਈ ਵੇਸਵਾ ਹੈ ਹੀ ਨਹੀਂ।’ ”

23ਤਦ ਯਹੂਦਾਹ ਨੇ ਆਖਿਆ, “ਉਸ ਨੂੰ ਆਪਣੇ ਕੋਲ ਰੱਖਣ ਦਿਓ, ਨਹੀਂ ਤਾਂ ਅਸੀਂ ਹਾਸੇ ਦਾ ਪਾਤਰ ਬਣ ਜਾਵਾਂਗੇ। ਆਖਰਕਾਰ ਮੈਂ ਉਸ ਨੂੰ ਇਹ ਬੱਕਰੀ ਭੇਜੀ ਸੀ, ਪਰ ਤੁਸੀਂ ਉਹ ਨਹੀਂ ਲੱਭੀ।”

24ਤਕਰੀਬਨ ਤਿੰਨ ਮਹੀਨਿਆਂ ਬਾਅਦ ਯਹੂਦਾਹ ਨੂੰ ਦੱਸਿਆ ਗਿਆ, “ਤੇਰੀ ਨੂੰਹ ਤਾਮਾਰ ਨੇ ਤੇਰੇ ਨਾਲ ਵਿਭਚਾਰ ਕੀਤਾ ਹੈ ਅਤੇ ਨਤੀਜੇ ਵਜੋਂ ਉਹ ਹੁਣ ਗਰਭਵਤੀ ਹੈ।” ਯਹੂਦਾਹ ਨੇ ਆਖਿਆ, “ਉਸ ਨੂੰ ਬਾਹਰ ਲਿਆਓ ਅਤੇ ਉਸ ਨੂੰ ਸਾੜ ਸੁੱਟੋ।”

25ਜਦ ਉਹ ਬਾਹਰ ਕੱਢੀ ਗਈ ਤਾਂ ਉਸ ਨੇ ਆਪਣੇ ਸੌਹਰੇ ਨੂੰ ਇਹ ਸੁਨੇਹਾ ਭੇਜਿਆ ਕਿ ਜਿਸ ਮਨੁੱਖ ਦੀਆਂ ਇਹ ਚੀਜ਼ਾਂ ਹਨ, ਮੈਂ ਉਸ ਤੋਂ ਹੀ ਗਰਭਵਤੀ ਹਾਂ ਅਤੇ ਉਸ ਨੇ ਆਖਿਆ, ਪਹਿਚਾਣ ਤਾਂ ਕਿ ਇਹ ਮੋਹਰ ਅਤੇ ਰੱਸੀ ਅਤੇ ਲਾਠੀ ਕਿਸ ਦੀ ਹੈ।

26ਯਹੂਦਾਹ ਨੇ ਇਨ੍ਹਾਂ ਚੀਜ਼ਾਂ ਨੂੰ ਦੇਖਦੇ ਹੀ ਪਛਾਣ ਲਿਆ ਅਤੇ ਕਿਹਾ, “ਉਹ ਮੇਰੇ ਨਾਲੋਂ ਘੱਟ ਦੋਸ਼ੀ ਹੈ, ਕਿਉਂਕਿ ਮੈਂ ਹੀ ਉਸਨੂੰ ਸ਼ੇਲਾਹ ਦੀ ਪਤਨੀ ਬਣਨ ਤੋਂ ਰੋਕਿਆ ਸੀ।” ਯਹੂਦਾਹ ਨੇ ਉਸ ਨਾਲ ਦੁਬਾਰਾ ਸੰਭੋਗ ਨਹੀਂ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.