ਉਤਪਤ 38

ਇਸ ਲਈ ਉਹ ਯਹੂਦਾਹ ਨੂੰ ਵਾਪਸ ਗਿਆ ਅਤੇ ਆਖਿਆ, “ਮੈਨੂੰ ਉਹ ਨਹੀਂ ਲੱਭੀ। ਇਸ ਤੋਂ ਇਲਾਵਾ, ਉੱਥੇ ਰਹਿਣ ਵਾਲੇ ਮਨੁੱਖਾਂ ਨੇ ਆਖਿਆ, ‘ਇੱਥੇ ਕੋਈ ਵੇਸਵਾ ਹੈ ਹੀ ਨਹੀਂ।’ ”

Genesis 38:22 (UKJV) And he returned to Judah, and said, I cannot find her; and also the men of the place said, that there was no harlot in this place.

20ਇਸ ਦੌਰਾਨ ਯਹੂਦਾਹ ਨੇ ਆਪਣੇ ਮਿੱਤਰ ਅਦੂਲਾਮੀ ਦੇ ਹੱਥੋਂ ਬੱਕਰੀ ਦਾ ਬੱਚਾ ਘੱਲਿਆ ਤਾਂ ਜੋ ਉਹ ਔਰਤ ਤੋਂ ਉਸ ਦੀ ਗਿਰਵੀ ਰੱਖੀ ਹੋਈ ਵਾਪਸ ਮੋੜ ਲਵੇ ਪਰ ਉਹ ਉਸ ਨੂੰ ਨਾ ਲੱਭੀ।

21ਉਸ ਨੇ ਉੱਥੇ ਰਹਿੰਦੇ ਆਦਮੀਆਂ ਨੂੰ ਪੁੱਛਿਆ, “ਉਹ ਵੇਸਵਾ ਕਿੱਥੇ ਹੈ ਜੋ ਏਨਾਇਮ ਵਿੱਚ ਸੜਕ ਦੇ ਕਿਨਾਰੇ ਸੀ?” ਉਹਨਾਂ ਨੇ ਕਿਹਾ, “ਇੱਥੇ ਕੋਈ ਵੇਸਵਾ ਨਹੀਂ ਹੈ।”

22ਇਸ ਲਈ ਉਹ ਯਹੂਦਾਹ ਨੂੰ ਵਾਪਸ ਗਿਆ ਅਤੇ ਆਖਿਆ, “ਮੈਨੂੰ ਉਹ ਨਹੀਂ ਲੱਭੀ। ਇਸ ਤੋਂ ਇਲਾਵਾ, ਉੱਥੇ ਰਹਿਣ ਵਾਲੇ ਮਨੁੱਖਾਂ ਨੇ ਆਖਿਆ, ‘ਇੱਥੇ ਕੋਈ ਵੇਸਵਾ ਹੈ ਹੀ ਨਹੀਂ।’ ”

23ਤਦ ਯਹੂਦਾਹ ਨੇ ਆਖਿਆ, “ਉਸ ਨੂੰ ਆਪਣੇ ਕੋਲ ਰੱਖਣ ਦਿਓ, ਨਹੀਂ ਤਾਂ ਅਸੀਂ ਹਾਸੇ ਦਾ ਪਾਤਰ ਬਣ ਜਾਵਾਂਗੇ। ਆਖਰਕਾਰ ਮੈਂ ਉਸ ਨੂੰ ਇਹ ਬੱਕਰੀ ਭੇਜੀ ਸੀ, ਪਰ ਤੁਸੀਂ ਉਹ ਨਹੀਂ ਲੱਭੀ।”

24ਤਕਰੀਬਨ ਤਿੰਨ ਮਹੀਨਿਆਂ ਬਾਅਦ ਯਹੂਦਾਹ ਨੂੰ ਦੱਸਿਆ ਗਿਆ, “ਤੇਰੀ ਨੂੰਹ ਤਾਮਾਰ ਨੇ ਤੇਰੇ ਨਾਲ ਵਿਭਚਾਰ ਕੀਤਾ ਹੈ ਅਤੇ ਨਤੀਜੇ ਵਜੋਂ ਉਹ ਹੁਣ ਗਰਭਵਤੀ ਹੈ।” ਯਹੂਦਾਹ ਨੇ ਆਖਿਆ, “ਉਸ ਨੂੰ ਬਾਹਰ ਲਿਆਓ ਅਤੇ ਉਸ ਨੂੰ ਸਾੜ ਸੁੱਟੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.