ਉਤਪਤ 38

ਉਸ ਨੇ ਉੱਥੇ ਰਹਿੰਦੇ ਆਦਮੀਆਂ ਨੂੰ ਪੁੱਛਿਆ, “ਉਹ ਵੇਸਵਾ ਕਿੱਥੇ ਹੈ ਜੋ ਏਨਾਇਮ ਵਿੱਚ ਸੜਕ ਦੇ ਕਿਨਾਰੇ ਸੀ?” ਉਹਨਾਂ ਨੇ ਕਿਹਾ, “ਇੱਥੇ ਕੋਈ ਵੇਸਵਾ ਨਹੀਂ ਹੈ।”

Genesis 38:21 (UKJV) Then he asked the men of that place, saying, Where is the harlot, that was openly by the way side? And they said, There was no harlot in this place.

19ਉਸ ਦੇ ਜਾਣ ਤੋਂ ਬਾਅਦ ਉਸ ਨੇ ਆਪਣਾ ਪਰਦਾ ਲਾਹ ਲਿਆ ਅਤੇ ਆਪਣੀ ਵਿਧਵਾ ਦੇ ਕੱਪੜੇ ਫੇਰ ਪਾ ਲਏ।

20ਇਸ ਦੌਰਾਨ ਯਹੂਦਾਹ ਨੇ ਆਪਣੇ ਮਿੱਤਰ ਅਦੂਲਾਮੀ ਦੇ ਹੱਥੋਂ ਬੱਕਰੀ ਦਾ ਬੱਚਾ ਘੱਲਿਆ ਤਾਂ ਜੋ ਉਹ ਔਰਤ ਤੋਂ ਉਸ ਦੀ ਗਿਰਵੀ ਰੱਖੀ ਹੋਈ ਵਾਪਸ ਮੋੜ ਲਵੇ ਪਰ ਉਹ ਉਸ ਨੂੰ ਨਾ ਲੱਭੀ।

21ਉਸ ਨੇ ਉੱਥੇ ਰਹਿੰਦੇ ਆਦਮੀਆਂ ਨੂੰ ਪੁੱਛਿਆ, “ਉਹ ਵੇਸਵਾ ਕਿੱਥੇ ਹੈ ਜੋ ਏਨਾਇਮ ਵਿੱਚ ਸੜਕ ਦੇ ਕਿਨਾਰੇ ਸੀ?” ਉਹਨਾਂ ਨੇ ਕਿਹਾ, “ਇੱਥੇ ਕੋਈ ਵੇਸਵਾ ਨਹੀਂ ਹੈ।”

22ਇਸ ਲਈ ਉਹ ਯਹੂਦਾਹ ਨੂੰ ਵਾਪਸ ਗਿਆ ਅਤੇ ਆਖਿਆ, “ਮੈਨੂੰ ਉਹ ਨਹੀਂ ਲੱਭੀ। ਇਸ ਤੋਂ ਇਲਾਵਾ, ਉੱਥੇ ਰਹਿਣ ਵਾਲੇ ਮਨੁੱਖਾਂ ਨੇ ਆਖਿਆ, ‘ਇੱਥੇ ਕੋਈ ਵੇਸਵਾ ਹੈ ਹੀ ਨਹੀਂ।’ ”

23ਤਦ ਯਹੂਦਾਹ ਨੇ ਆਖਿਆ, “ਉਸ ਨੂੰ ਆਪਣੇ ਕੋਲ ਰੱਖਣ ਦਿਓ, ਨਹੀਂ ਤਾਂ ਅਸੀਂ ਹਾਸੇ ਦਾ ਪਾਤਰ ਬਣ ਜਾਵਾਂਗੇ। ਆਖਰਕਾਰ ਮੈਂ ਉਸ ਨੂੰ ਇਹ ਬੱਕਰੀ ਭੇਜੀ ਸੀ, ਪਰ ਤੁਸੀਂ ਉਹ ਨਹੀਂ ਲੱਭੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.