ਉਤਪਤ 38

ਇਸ ਦੌਰਾਨ ਯਹੂਦਾਹ ਨੇ ਆਪਣੇ ਮਿੱਤਰ ਅਦੂਲਾਮੀ ਦੇ ਹੱਥੋਂ ਬੱਕਰੀ ਦਾ ਬੱਚਾ ਘੱਲਿਆ ਤਾਂ ਜੋ ਉਹ ਔਰਤ ਤੋਂ ਉਸ ਦੀ ਗਿਰਵੀ ਰੱਖੀ ਹੋਈ ਵਾਪਸ ਮੋੜ ਲਵੇ ਪਰ ਉਹ ਉਸ ਨੂੰ ਨਾ ਲੱਭੀ।

Genesis 38:20 (UKJV) And Judah sent the kid by the hand of his friend the Adullamite, to receive his pledge from the woman's hand: but he found her not.

18ਉਸ ਨੇ ਆਖਿਆ, ਮੈਂ ਤੈਨੂੰ ਕੀ ਸਹੁੰ ਦਿਆਂ? ਉਸਨੇ ਜਵਾਬ ਦਿੱਤਾ, “ਤੇਰੀ ਮੋਹਰ ਅਤੇ ਇਸਦੀ ਰੱਸੀ, ਅਤੇ ਤੁਹਾਡੇ ਹੱਥ ਵਿੱਚ ਲਾਠੀ ਇਹ ਸਭ ਕੁਝ ਮੈਨੂੰ ਦੇ।” ਸੋ ਉਸ ਨੇ ਉਹ ਨੂੰ ਦੇ ਦਿੱਤੇ ਅਤੇ ਫਿਰ ਉਹ ਦੇ ਨਾਲ ਸੌਂ ਗਿਆ ਅਤੇ ਉਹ ਉਸ ਤੋਂ ਗਰਭਵਤੀ ਹੋ ਗਈ।

19ਉਸ ਦੇ ਜਾਣ ਤੋਂ ਬਾਅਦ ਉਸ ਨੇ ਆਪਣਾ ਪਰਦਾ ਲਾਹ ਲਿਆ ਅਤੇ ਆਪਣੀ ਵਿਧਵਾ ਦੇ ਕੱਪੜੇ ਫੇਰ ਪਾ ਲਏ।

20ਇਸ ਦੌਰਾਨ ਯਹੂਦਾਹ ਨੇ ਆਪਣੇ ਮਿੱਤਰ ਅਦੂਲਾਮੀ ਦੇ ਹੱਥੋਂ ਬੱਕਰੀ ਦਾ ਬੱਚਾ ਘੱਲਿਆ ਤਾਂ ਜੋ ਉਹ ਔਰਤ ਤੋਂ ਉਸ ਦੀ ਗਿਰਵੀ ਰੱਖੀ ਹੋਈ ਵਾਪਸ ਮੋੜ ਲਵੇ ਪਰ ਉਹ ਉਸ ਨੂੰ ਨਾ ਲੱਭੀ।

21ਉਸ ਨੇ ਉੱਥੇ ਰਹਿੰਦੇ ਆਦਮੀਆਂ ਨੂੰ ਪੁੱਛਿਆ, “ਉਹ ਵੇਸਵਾ ਕਿੱਥੇ ਹੈ ਜੋ ਏਨਾਇਮ ਵਿੱਚ ਸੜਕ ਦੇ ਕਿਨਾਰੇ ਸੀ?” ਉਹਨਾਂ ਨੇ ਕਿਹਾ, “ਇੱਥੇ ਕੋਈ ਵੇਸਵਾ ਨਹੀਂ ਹੈ।”

22ਇਸ ਲਈ ਉਹ ਯਹੂਦਾਹ ਨੂੰ ਵਾਪਸ ਗਿਆ ਅਤੇ ਆਖਿਆ, “ਮੈਨੂੰ ਉਹ ਨਹੀਂ ਲੱਭੀ। ਇਸ ਤੋਂ ਇਲਾਵਾ, ਉੱਥੇ ਰਹਿਣ ਵਾਲੇ ਮਨੁੱਖਾਂ ਨੇ ਆਖਿਆ, ‘ਇੱਥੇ ਕੋਈ ਵੇਸਵਾ ਹੈ ਹੀ ਨਹੀਂ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.